ਛੱਤੀਸਗੜ੍ਹ `ਚ ਸੈਨ ਸਮਾਜ ਨੇ ਲਿਆ ਇਕ ਅਹਿਮ ਫੈਸਲਾ ਬਾਲੋਦ, 20 ਫਰਵਰੀ 2026 : ਭਾਰਤ ਦੇੇਸ਼ ਦੇ ਸੂਬੇ ਛੱਤੀਸਗੜ੍ਹ ਵਿਖੇ ਸਦੀਆਂ ਤੋਂ ਚੱਲੇ ਆ ਰਹੇ ਸੈਨ ਸਮਾਜ ਵਲੋਂ ਇਕ ਬਹੁਤ ਹੀ ਅਹਿਮ ਫ਼ੈੈਸਲਾ ਲਏ ਜਾਣ ਬਾਰੇ ਸਮਾਚਾਰ ਪ੍ਰਾਪਤ ਹੋਇਆ ਹੈ। ਕੀ ਫ਼ੈਸਲਾ ਕੀਤਾ ਗਿਆ ਹੈ ਸੈਨ ਸਮਾਜ ਵਲੋਂ ਮਿਲੀ ਜਾਣਕਾਰੀ ਮੁਤਾਬਕ ਛੱਤੀਸਗੜ੍ਹ ਵਿਖੇ ਸੈਨ ਸਮਾਜ ਵਲੋਂ ਜੋ ਇਕ ਅਹਿਮ ਫ਼ੈਸਲਾ ਕੀਤਾ ਗਿਆ ਹੈ ਉਹ ਮੰਗਣੀ ਅਤੇ ਵਿਆਹ ਨਾਲ ਜੁੜੇ ਕਈ ਨਵੇਂ ਨਿਯਮ ਲਾਗੂ ਕਰਨਾ ਹੈ। ਜਿਸ ਤਹਿਤ ਹੁਣ ਮੰਗੇਤਰ ਫ਼ੋਨ ਕਾਲ `ਤੇ ਇਕੱਲੇ `ਚ ਗੱਲ ਨਹੀਂ ਕਰ ਸਕਣਗੇ, ਜਦਕਿ ਲਾੜੀ ਦੀਆਂ ਭੈਣਾਂ ਵਿਆਹ ਦੌਰਾਨ ਲਾੜੇ ਦੀ ਜੁੱਤੀ ਨਹੀਂ ਲੁਕਾ ਸਕਣਗੀਆਂ । ਕਿਊਂ ਕੀਤਾ ਗਿਆ ਹੈ ਸਮਾਜ ਵਲੋਂ ਇਹ ਫ਼ੈਸਲਾ ਸੈਨ ਸਮਾਜ ਦੇ ਬਾਲੋਦ ਜਿਲੇ ਦੇ ਪ੍ਰਧਾਨ ਸੰਤੋਸ਼ ਕੌਸਿ਼ਕ ਅਨੁਸਾਰ ਸਮਾਜ ਨੇ ਇਹ ਫੈਸਲਾ ਟੁੱਟਦੇ ਰਿਸ਼ਤਿਆਂ ਅਤੇ ਮੰਗਣੀ ਦੌਰਾਨ ਹੋਣ ਵਾਲੇ ਵਿਵਾਦਾਂ ਨੂੰ ਦੇਖਦੇ ਹੋਏ ਕੀਤਾ ਹੈ । ਉਨ੍ਹਾਂ ਨੇ ਦੱਸਿਆ ਕਿ ਜਾਂਚ `ਚ ਪਤਾ ਲੱਗਾ ਕਿ ਵਿਆਹ ਤੋਂ 1। ਪਹਿਲਾਂ ਮੋਬਾਈਲ ਫੋਨ `ਤੇ ਗੱਲਬਾਤ ਅਕਸਰ ਰਿਸ਼ਤਿਆਂ ਦੇ ਟੁੱਟਣ ਦਾ ਕਾਰਨ ਬਣ ਰਹੀ ਸੀ, ਇਸ ਲਈ ਹੁਣ ਜ਼ਰੂਰੀ ਹੋਵੇ ਤਾਂ ਗੱਲਬਾਤ ਮਾਤਾ-ਪਿਤਾ ਦੀ ਮੌਜੂਦਗੀ `ਚ ਹੀ ਹੋਵੇਗੀ । ਹੋਰ ਕੀ ਕੀ ਲਏ ਗਏ ਹਨ ਫ਼ੈਸਲੇ ਬਾਲੋਦ ਜਿ਼ਲੇ ਦੇ ਬੁਲਾਰੇ ਉਮੇਸ਼ ਕੁਮਾਰ ਸੈਨ ਨੇ ਹੋਰ ਫੈਸਲਿਆਂ ਬਾਰੇ ਦੱਸਿਆ ਕਿ ਹੁਣ ਮੰਗਣੀ `ਚ ਸਿਰਫ਼ 15-20 ਲੋਕ ਸ਼ਾਮਲ ਹੋ ਸਕਣਗੇ, ਵਿਆਹ ਦੌਰਾਨ ਮਹੂਰਤ ਦਾ ਧਿਆਨ ਰੱਖਿਆ ਜਾਵੇਗਾ ਅਤੇ ਭੋਜਨ ਪਲਾਸਟਿਕ ਦੀ ਬਜਾਏ ਪੱਤਲਾਂ `ਚ ਪਰੋਸਿਆ ਜਾਵੇਗਾ। ਇਸ ਤੋਂ ਇਲਾਵਾ, ਜੇਕਰ ਕੋਈ ਵਿਅਕਤੀ ਸਮਾਜ ਤੋਂ ਵੱਖ ਧਰਮ ਅਪਣਾਉਂਦਾ ਹੈ, ਤਾਂ ਉਸ ਨਾਲ ਰੋਟੀ-ਬੇਟੀ ਦੀ ਸਾਂਝ ਤੋੜ ਦਿੱਤੀ ਜਾਵੇਗੀ ।
