post

Jasbeer Singh

(Chief Editor)

National

ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਹੋਇਆ ਬ੍ਰੇਨ ਹੈਮਰੇਜ

post-img

ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਹੋਇਆ ਬ੍ਰੇਨ ਹੈਮਰੇਜ ਮੁੰਬਈ, 19 ਫਰਵਰੀ 206 : ਪ੍ਰਸਿੱਧ ਫਿ਼ਲਮ ਸਟਾਰ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਜਿਨ੍ਹਾਂ ਨੂੰ ਲੰਘੇ ਦਿਨੀਂ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਦਾ ‘ਬ੍ਰੇਨ ਹੈਮਰੇਜ’ ਦਾ ਇੱਥੇ ਇਲਾਜ ਕੀਤਾ ਗਿਆ ਹੈ। ਡਾਕਟਰਾਂ ਮੁਤਾਬਕ ਖਾਨ ਨੂੰ ਚੌਕਸੀ ਵਜੋਂ ਜੀਵਨ ਰੱਖਿਅਕ ਪ੍ਰਣਾਲੀ ਤੇ ਰੱਖਿਆ ਗਿਆ ਹੈ ਡਾਕਟਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਸਲੀਮ ਨੂੰ ਚੌਕਸੀ ਵਜੋਂ `ਤੇ ਜੀਵਨ ਰੱਖਿਅਕ ਪ੍ਰਣਾਲੀ `ਤੇ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਸਲੀਮ ਖਾਨ ਨੂੰ ਇਕ ਦਿਨ ਪਹਿਲਾਂ ਹੀ ਇੱਥੇ ਲੀਲਾਵਤੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ । ਕੀ ਆਖਿਆ ਡਾਕਟਰ ਜਲੀਲ ਪਾਰਕਰ ਨੇ ਜਾਵੇਦ ਅਖਤਰ ਦੇ ਨਾਲ ‘ਸ਼ੋਲੇ`, `ਦੀਵਾਰ` ਅਤੇ `ਡਾਨ` ਵਰਗੀਆਂ ਪ੍ਰਸਿੱਧ ਹਿੰਦੀ ਫਿਲਮਾਂ ਦੀ ਸਕ੍ਰਿਪਟ ਲਿਖਣ ਵਾਲੇ ਲੇਖਕ ਸਲੀਮ ਖਾਨ ਗੰਭੀਰ ਦੇਖਭਾਲ ਇਕਾਈ (ਆਈ. ਸੀ. ਯੂ) ਵਿਚ ਹਨ ਅਤੇ ਉਨ੍ਹਾਂ ਦੀ ਉਮਰ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਠੀਕ ਹੋਣ ਵਿਚ ਕੁਝ ਸਮਾਂ ਲੱਗ ਸਕਦਾ ਹੈ। ਇਹ ਪੁੱਛੇ ਜਾਣ `ਤੇ ਕਿ ਕੀ ਉਨ੍ਹਾਂ ਨੂੰ `ਬੇਨ ਹੈਮਰੇਜ` (ਦਿਮਾਗ ਵਿਚ ਖੂਨ ਵਗਣਾ) ਹੋਇਆ ਸੀ, ਤਾਂ ਡਾ. ਜਲੀਲ ਪਾਰਕਰ ਨੇ ਕਿਹਾ ਕਿ ਉਨ੍ਹਾਂ ਨੂੰ ਥੋੜ੍ਹਾ ਹੈਮਰੇਜ ਹੋਇਆ ਸੀ, ਜਿਸ ਦਾ ਅਸੀਂ ਇਲਾਜ ਕਰ ਲਿਆ ਹੈ।

Related Post

Instagram