post

Jasbeer Singh

(Chief Editor)

Latest update

ਸਾਤਵਿਕ-ਚਿਰਾਗ ਨੇ ਥਾਈਲੈਂਡ ਓਪਨ ਦਾ ਖਿਤਾਬ ਜਿੱਤਿਆ

post-img

ਭਾਰਤ ਦੀ ਸਟਾਰ ਜੋੜੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈਟੀ ਨੇ ਚੀਨ ਦੇ ਲਿਊ ਯੀ ਅਤੇ ਚੇਨ ਬੋ ਯਾਂਗ ਨੂੰ ਹਰਾ ਕੇ ਥਾਈਲੈਂਡ ਓਪਨ ਬੈਡਮਿੰਟਨ ਪੁਰਸ਼ ਡਬਲਜ਼ ਦਾ ਖਿਤਾਬ ਜਿੱਤ ਲਿਆ ਹੈ। ਪੈਰਿਸ ਓਲੰਪਿਕ ਦੀਆਂ ਤਿਆਰੀਆਂ ਨੂੰ ਮਜ਼ਬੂਤ ਕਰਦਿਆਂ ਦੁਨੀਆ ਦੀ ਤੀਜੇ ਨੰਬਰ ਦੀ ਜੋੜੀ ਨੇ 29ਵੀਂ ਦਰਜਾਬੰਦੀ ਵਾਲੀ ਵਿਰੋਧੀ ਟੀਮ ਨੂੰ 21-15, 21-15 ਨਾਲ ਹਰਾਇਆ। ਏਸ਼ਿਆਈ ਖੇਡਾਂ ਦੀ ਚੈਂਪੀਅਨ ਜੋੜੀ ਦਾ ਇਹ ਸੈਸ਼ਨ ਦਾ ਦੂਸਰਾ ਖਿਤਾਬ ਹੈ। ਉਸਨੇ ਮਾਰਚ ਵਿੱਚ ਫਰੈਂਚ ਓਪਨ ਸੁਪਰ 750 ਖਿਤਾਬ ਜਿੱਤਿਆ ਸੀ। ਦੋਵੇਂ ਮਲੇਸ਼ੀਆ ਸੁਪਰ 1000 ਅਤੇ ਇੰਡੀਆ ਸੁਪਰ 750 ਵਿੱਚ ਉਪ ਜੇਤੂ ਰਹੇ ਸਨ। ਚਿਰਾਗ ਨੇ ਜਿੱਤ ਮਗਰੋਂ ਕਿਹਾ, ‘‘ਬੈਂਕਾਕ ਸਾਡੇ ਲਈ ਖਾਸ ਹੈ। ਅਸੀਂ ਇੱਥੇ 2019 ਵਿੱਚ ਪਹਿਲੀ ਵਾਰ ਸੁਪਰ ਸੀਰੀਜ਼ ਅਤੇ ਫਿਰ ਥਾਮਸ ਕੱਪ ਜਿੱਤਿਆ ਸੀ।’’ ਸਾਤਵਿਕ ਅਤੇ ਚਿਰਾਗ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਦੂਜੇ ਗੇੜ ਵਿੱਚ ਹਾਰ ਗਏ ਸਨ। ਇਸ ਤੋਂ ਬਾਅਦ ਸਾਤਵਿਕ ਦੀ ਸੱਟ ਕਾਰਨ ਏਸ਼ਿਆਈ ਚੈਂਪੀਅਨਸ਼ਿਪ ਨਹੀਂ ਖੇਡ ਸਕੇ। ਥਾਮਸ ਕੱਪ ਵਿੱਚ ਵੀ ਉਹ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ।

Related Post