

ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪਾਂਡਿਆ ਨੂੰ ਇਸ ਸੀਜ਼ਨ ਵਿੱਚ ਤੀਜੀ ਵਾਰ ਧੀਮੀ ਓਵਰ ਗਤੀ ਕਾਰਨ ਇੱਕ ਮੈਚ ਲਈ ਮੁਅੱਤਲ ਕੀਤਾ ਗਿਆ ਹੈ ਅਤੇ 30 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਮੁੰਬਈ ਦੀ ਇਸ ਸੀਜ਼ਨ ਦੀ ਮੁਹਿੰਮ ਬੀਤੇ ਦਿਨ ਲਖਨਊ ਸੁਪਰ ਜਾਇੰਟਸ ਖ਼ਿਲਾਫ਼ ਮੈਚ ਨਾਲ ਖਤਮ ਹੋ ਗਈ ਹੈ। ਇਸ ਤਰ੍ਹਾਂ ਅਗਲੇ ਸੀਜ਼ਨ ’ਚ ਉਹ ਪਹਿਲਾ ਮੈਚ ਨਹੀਂ ਖੇਡ ਸਕੇਗਾ। ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ, ‘‘ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪਾਂਡਿਆ ਨੂੰ 17 ਮਈ ਨੂੰ ਵਾਨਖੇੜੇ ਸਟੇਡੀਅਮ ਵਿੱਚ ਆਈਪੀਐੱਲ 2024 ਦੇ ਮੈਚ ਦੌਰਾਨ ਧੀਮੀ ਓਵਰ ਗਤੀ ਲਈ ਜੁਰਮਾਨਾ ਲਾਇਆ ਗਿਆ ਹੈ।’’ ਇਸ ਵਿੱਚ ਕਿਹਾ ਗਿਆ ਹੈ, ‘‘ਇਹ ਆਈਪੀਐੱਲ ਨਿਯਮਾਂ ਤਹਿਤ ਧੀਮੀ ਓਵਰ ਗਤੀ ਦਾ ਮੁੰਬਈ ਇੰਡੀਅਨਜ਼ ਦਾ ਤੀਜਾ ਅਪਰਾਧ ਸੀ। ਇਸ ਲਈ ਪਾਂਡਿਆ ਨੂੰ 30 ਲੱਖ ਰੁਪਏ ਦਾ ਜੁਰਮਾਨਾ ਤੇ ਅਗਲੇ ਮੈਚ ਲਈ ਮੁਅੱਤਲ ਕੀਤਾ ਗਿਆ ਹੈ।’’