

ਸਕਾਲਰ ਫੀਲਡਜ਼ ਪਬਲਿਕ ਸਕੂਲ ਦਾ ਦਸਵੀਂ ਦਾ ਨਤੀਜਾ ਵਧੀਆ ਰਿਹਾ ਪਟਿਆਲਾ, 13 ਮਈ : ਅੱਜ ਸੀ. ਬੀ. ਐਸ. ਈ ਵੱਲੋਂ ਦਸਵੀਂ ਦਾ ਨਤੀਜਾ 2025 ਐਲਾਨਿਆ ਗਿਆ। ਸਕਾਲਰ ਫੀਲਡਜ਼ ਪਬਲਿਕ ਸਕੂਲ, ਪਟਿਆਲਾ ਦਾ ਨਤੀਜਾ ਸ਼ਾਨਦਾਰ ਰਿਹਾ। ਨਤੀਜਾ ਆਉਣ ਤੋਂ ਬਾਅਦ ਦਸਵੀ ਦੇ ਹੋਣਹਾਰ ਵਿਦਿਆਰਥੀਆਂ ਜਸਮਨਦੀਪ ਕੌਰ, ਹਰਨੂਰ ਕੌਰ, ਹਰਮਨਪ੍ਰੀਤ ਕੌਰ, ਅਵਨੀਤ ਕੌਰ ਨੇ ਸਕੂਲ ਦੇ 'ਟਾਪਰ' ਵਿਦਿਆਰਥੀਆਂ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ। ਚੰਗੇ ਅੰਕ ਪ੍ਰਾਪਤ ਕਰਕੇ ਵਿਦਿਆਰਥੀਆਂ ਨੇ ਮਾਪਿਆਂ ਦੇ ਨਾਲ ਸਕੂਲ ਦਾ ਵੀ ਮਾਣ ਵਧਾਇਆ ਹੈ । ਸਕਾਲਰ ਫੀਲਡਜ਼ ਪਬਲਿਕ ਸਕੂਲ ਦੇ ਦਸਵੀਂ ਦਾ ਨਤੀਜਾ 100% ਰਿਹਾ। ਦਸਵੀਂ ਦੀ ਵਿਦਿਆਰਥਣ ਜਸਮਨਜੀਤ ਕੌਰ ਨੇ 97.8% ਨੰਬਰ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ। ਦੂਜੇ ਸਥਾਨ 'ਤੇ ਹਰਨੂਰ ਕੌਰ ਨੇ 95% ਨੰਬਰ ਲੈ ਕੇ ਆਪਣੀ ਕਾਮਯਾਬੀ ਦਾ ਸਬੂਤ ਦਿੱਤਾ ਹੈ। ਅਵਨੀਤ ਕੌਰ ਨੇ 90.2% ਨੰਬਰ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ ਹੈ। ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੇ ਆਪਣੇ ਰਾਹ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਆਪਣਾ ਧਿਆਨ ਸਿਰਫ਼ ਆਪਣੇ ਟੀਚੇ ਉੱਤੇ ਕੇਂਦਰਿਤ ਕੀਤਾ ਤਾਂ ਹੀ ਇਹ ਸੰਭਵ ਹੋਇਆ। ਸੱਚ ਕਿਹਾ ਗਿਆ ਹੈ। "ਕੋਸ਼ਿਸ਼ ਕਰਨ ਵਾਲਿਆ ਦੀ ਕਦੇ ਹਾਰ ਨਹੀਂ ਹੁੰਦੀ, ਲਹਿਰਾਂ ਤੋਂ ਡਰ ਕੇ ਕਿਸ਼ਤੀ ਪਾਰ ਨਹੀਂ ਹੁੰਦੀ।" ਚੰਗਾ ਨਤੀਜਾ ਆਉਣ ਦੀ ਖੁਸ਼ੀ ਵਿੱਚ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਕੂਲ ਵਿੱਚ ਬੁਲਾਇਆ ਗਿਆ ਅਤੇ ਉਨ੍ਹਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ। ਸਾਰੇ ਹੋਣਹਾਰ ਵਿਦਿਆਰਥੀਆਂ ਨੂੰ ਚੰਗੇ ਨੰਬਰ ਪ੍ਰਾਪਤ ਕਰਨ 'ਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਸ਼ਾਸਨ ਅਤੇ ਸਕੂਲ ਦੇ ਪ੍ਰਿੰਸੀਪਲ ਬ੍ਰਿਜੇਸ਼ ਸਕਸੈਨਾ ਨੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕਾਮਯਾਬੀ ਦਾ ਪਹਿਲਾ ਕਦਮ ਉਨ੍ਹਾਂ ਨੂੰ ਆਪਣੀ ਮੰਜ਼ਿਲ ਵੱਲ ਲੈ ਜਾਵੇਗਾ ।ਇਸ ਲਈ ਕਦੇ ਵੀ ਉਮੀਦ ਨਾ ਛੱਡੋ ਅਤੇ ਮਿਹਨਤ ਕਰਦੇ ਹੋਏ ਆਪਣੇ ਰਸਤੇ 'ਤੇ ਅੱਗੇ ਵਧਦੇ ਰਹੋ। ਪ੍ਰਿੰਸੀਪਲ ਸ਼੍ਰੀ ਬ੍ਰਿਜੇਸ਼ ਸਕਸੈਨਾ ਨੇ ਵਿਦਿਆਰਥੀਆਂ, ਸਟਾਫ ਅਤੇ ਮਾਪਿਆਂ 'ਤੇ ਉਨ੍ਹਾਂ ਦੇ ਅਣਥੱਕ ਸਮਰਪਣ ਲਈ ਡੂੰਘਾ ਮਾਣ ਪ੍ਰਗਟ ਕੀਤਾ।ਚੇਅਰਮੈਨ ਪ੍ਰੋ. ਐਸ. ਐਸ. ਚੱਢਾ ਨੇ ਸਕੂਲ ਦੀ ਵਿਅਕਤੀਗਤ ਧਿਆਨ, ਢਾਂਚਾਗਤ ਮਾਰਗਦਰਸ਼ਨ ਅਤੇ ਪ੍ਰਭਾਵਸ਼ਾਲੀ ਉਪਚਾਰਕ ਉਪਾਵਾਂ ਪ੍ਰਤੀ ਵਚਨਬੱਧਤਾ ਦੀ ਸ਼ਲਾਘਾ ਕੀਤੀ, ਜਿਨ੍ਹਾਂ ਸਾਰਿਆਂ ਦੇ ਸਿੱਟੇ ਵਜੋਂ ਇਹ ਸ਼ਾਨਦਾਰ ਸਫਲਤਾ ਮਿਲੀ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.