post

Jasbeer Singh

(Chief Editor)

National

ਬਸ ਤੇ ਵੈਨ ਦੀ ਟੱਕਰ ਵਿਚ ਕਈਆਂ ਦੀ ਹੋਈ ਮੌਤ ਤੇ ਕਈ ਹੋਏ ਜ਼ਖ਼ਮੀ

post-img

ਬਸ ਤੇ ਵੈਨ ਦੀ ਟੱਕਰ ਵਿਚ ਕਈਆਂ ਦੀ ਹੋਈ ਮੌਤ ਤੇ ਕਈ ਹੋਏ ਜ਼ਖ਼ਮੀ ਮੱਧ ਪ੍ਰਦੇਸ਼, 21 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ ਵਿਖੇ ਇਕ ਬਸ ਤੇ ਵੈਨ ਦੀ ਆਹਮੋ-ਸਾਹਮਣੇ ਹੋਈ ਟੱਕਰ ਦੌਰਾਨ ਕਈ ਵਿਅਕਤੀਆਂ ਦੀ ਮੌਤ ਤੇ ਕਈ ਵਿਅਕਤੀ ਜ਼ਖ਼ਮੀ ਹੋ ਗਏ ਹਨ। ਕਿੰਨਿਆਂ ਦੀ ਹੋਈ ਮੌਤ ਤੇ ਕਿੰਨੇ ਹੋਏ ਜ਼ਖ਼ਮੀ ਮਿਲੀ ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਸੂਬੇ ਦੇ ਭਿੰਡ ਵਿਖੇ ਜੋ ਬੀਤੀ ਦੇਰ ਰਾਤ ਇਕ ਬਸ ਤੇ ਵੈਨ ਦੀ ਆਹਮੋ-ਸਾਹਮਣੇ ਟੱਕਰ ਹੋਈ ਹੈ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਤੇ ਸੱਤ ਹੋਰ ਦੇ ਗੰਭੀਰ ਜ਼ਖ਼ਮੀ ਹੋਣ ਦਾ ਪਤਾ ਚੱਲਿਆ ਹੈ। ਸੂਚਨਾ ਮੁਤਾਬਕ ਟੱਕਰ ਇੰਨੀ ਜ਼ਬਰਦਸਤ ਸੀ ਕਿ ਵੈਨ ਪੂਰੀ ਤਰ੍ਹਾਂ ਕੁਚਲੀ ਗਈ ਅਤੇ ਉਸ ਵਿੱਚ ਸਵਾਰ ਲੋਕ ਅੰਦਰ ਹੀ ਫਸ ਗਏ । ਕਦੋਂ ਵਾਪਰਿਆ ਹਾਦਸਾ ਉਕਤ ਸੜਕ ਹਾਦਸਾ ਗੋਹੜ ਚੌਰਾਹਾ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਛਿਮਕਾ ਪਿੰਡ ਨੇੜੇ ਰਾਸ਼ਟਰੀ ਰਾਜਮਾਰਗ 719 `ਤੇ ਤੜਕੇ 2:30 ਵਜੇ ਵਾਪਰਿਆ । ਗੋਹੜ ਚੌਰਾਹਾ ਪੁਲਿਸ ਸਟੇਸ਼ਨ ਦੇ ਇੰਚਾਰਜ ਮਨੀਸ਼ ਧਾਕੜ ਦੇ ਅਨੁਸਾਰ, ਈਕੋ ਵੈਨ ਯਾਤਰੀਆਂ ਨੂੰ ਲੈ ਕੇ ਗਵਾਲੀਅਰ ਤੋਂ ਭਿੰਡ ਜਾ ਰਹੀ ਸੀ । ਜਦੋਂ ਕਿ ਬੱਸ ਭਿੰਡ ਤੋਂ ਗਵਾਲੀਅਰ ਜਾ ਰਹੀ ਸੀ ਕਿ ਰਸਤੇ ਵਿਚ ਇਹ ਹਾਦਸਾ ਵਾਪਰ ਗਿਆ। ਹਾਦਸੇ ਵਿੱਚ ਚਾਰ ਲੋਕਾਂ ਦੀ ਮੌਕੇ `ਤੇ ਹੀ ਮੌਤ ਹੋ ਗਈ। ਜਦਕਿ 2 ਨੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ। ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਗਵਾਲੀਅਰ ਲਿਜਾਇਆ ਗਿਆ। ਇਸ ਸਮੇਂ ਉਨ੍ਹਾਂ ਦਾ ਗਵਾਲੀਅਰ ਵਿੱਚ ਇਲਾਜ ਚੱਲ ਰਿਹਾ ਹੈ।

Related Post

Instagram