ਮੋਗਾ ਵਿਖੇ ਬਦਲਾਅ ਰੈਲੀ ਵਿਚ ਬੋਲੇ ਸ਼ਾਹ ਭਾਜਪਾ ਬਣਾਏਗੀ ਪੰਜਾਬ ਵਿਚ ਆਪਣੀ ਸਰਕਾਰ
- by Jasbeer Singh
- March 14, 2026
ਮੋਗਾ ਵਿਖੇ ਬਦਲਾਅ ਰੈਲੀ ਵਿਚ ਬੋਲੇ ਸ਼ਾਹ ਭਾਜਪਾ ਬਣਾਏਗੀ ਪੰਜਾਬ ਵਿਚ ਆਪਣੀ ਸਰਕਾਰ ਮੋਗਾ, 14 ਮਾਚਚ 2026 : ਪੰਜਾਬ ਦੇ ਜਿ਼ਲਾ ਮੋਗਾ ਵਿਖੇ ਬਦਲਾਅ ਰੈਲੀ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਮੂਲੀਅਤ ਕਰਕੇ ਕਈ ਐਲਾਨ ਕੀਤੇ। ਕੀ ਆਖਿਆ ਇਸ ਮੌਕੇੇ ਅਮਿਤ ਸ਼ਾਹ ਨੇ ਇਸ ਮੌਕੇ ਮੋਗਾ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਐਲਾਨ ਕੀਤਾ ਕਿ ਭਾਜਪਾ ਪੰਜਾਬ ਵਿੱਚ ਆਪਣੀ ਸਰਕਾਰ ਬਣਾਏਗੀ । ਜਿਸ ਨਾਲ ਅਕਾਲੀ ਦਲ ਨਾਲ ਗੱਠਜੋੜ ਬਾਰੇ ਕਿਆਸਅਰਾਈਆਂ ਨੂੰ ਖਤਮ ਕਰ ਦਿੱਤਾ ।ਗ੍ਰਹਿ ਮੰਤਰੀ ਨੇ ਕਿਹਾ ਕਿ ਮੈਂ ਆਪਣਾ ਭਾਸ਼ਣ ਗੁਰੂਆਂ ਨੂੰ ਸ਼ਰਧਾਂਜਲੀ ਭੇਟ ਕਰਕੇ ਸ਼ੁਰੂ ਕਰਨਾ ਚਾਹੁੰਦਾ ਹਾਂ । ਮੇਰੇ ਸਿਰ `ਤੇ ਜੋ ਪੱਗ ਦਿਖਾਈ ਦਿੰਦੀ ਹੈ ਉਹ ਉਸ ਕਰਜ਼ ਦਾ ਪ੍ਰਤੀਕ ਹੈ ਜੋ ਸਾਰਾ ਭਾਰਤ ਗੁਰੂ ਘਰ ਪ੍ਰਤੀ ਅਦਾ ਕਰਦਾ ਹੈ । ਇਹ ਅਮਰ ਸ਼ਹੀਦ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਦੀ 350ਵੀਂ ਵਰ੍ਹੇਗੰਢ ਹੈ । ਉਨ੍ਹਾਂ ਨੂੰ ਭਾਰਤ ਦੀ ਢਾਲ ਕਿਹਾ ਜਾਂਦਾ ਸੀ । ਉਨ੍ਹਾਂ ਨੇ ਕਸ਼ਮੀਰੀ ਪੰਡਤਾਂ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ । ਮੈਂ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਗੁਰੂ ਤੇਗ ਬਹਾਦਰ ਨਾ ਹੁੰਦੇ, ਤਾਂ ਇਸ ਦੇਸ਼ ਵਿੱਚ ਕੋਈ ਹਿੰਦੂ ਨਾ ਬਚਦਾ । ਪੰਜਾਬ ਨਸਿ਼ਆਂ ਤੋਂ ਮੁਕਤੀ ਲਈ ਲੋੜ ਭਾਜਪਾ ਦੀ ਡਬਲ ਇੰਜਣ ਸਰਕਾਰ ਦੀ ਸ਼ਾਹ ਨੇ ਕਿਹਾ ਕਿ ਜੇਕਰ ਪੰਜਾਬ ਨੂੰ ਨਸਿ਼ਆਂ ਤੋਂ ਮੁਕਤ ਕਰਨਾ ਹੈ ਤਾਂ ਸਾਨੂੰ ਭਾਜਪਾ ਦੀ ਡਬਲ-ਇੰਜਣ ਸਰਕਾਰ ਦੀ ਲੋੜ ਹੈ । ਪੰਜਾਬ ਕਰਜ਼ੇ, ਨਸਿ਼ਆਂ, ਧਰਮ ਪਰਿਵਰਤਨ, ਭ੍ਰਿਸ਼ਟਾਚਾਰ ਅਤੇ ਗੈਂਗਸਟਰਾਂ ਦੇ ਆਤੰਕ ਨਾਲ ਤਬਾਹ ਹੋ ਗਿਆ ਹੈ। ਉਦਯੋਗ ਪੰਜਾਬ ਛੱਡ ਰਹੇ ਹਨ। ਕਿਸਾਨਾਂ ਦੀ ਸੁਣਵਾਈ ਨਹੀਂ ਹੋ ਰਹੀ। ਜੇਕਰ ਤੁਸੀਂ ਨੌਜਵਾਨਾਂ ਦੀ ਬੇਰੁਜ਼ਗਾਰੀ ਨੂੰ ਖਤਮ ਕਰਨਾ ਚਾਹੁੰਦੇ ਹੋ, ਤਾਂ ਭਾਜਪਾ ਨੂੰ ਇੱਕ ਮੌਕਾ ਦਿਓ । ਗ੍ਰਹਿ ਮੰਤਰੀ ਨੇ ਕਿਹਾ ਕਿ ਸਾਨੂੰ 2024 ਦੀਆਂ ਲੋਕ ਸਭਾ ਚੋਣਾਂ ਵਿੱਚ 19 ਪ੍ਰਤੀਸ਼ਤ ਵੋਟ ਮਿਲੇ। ਜਿੱਥੇ ਵੀ ਸਾਨੂੰ 19 ਪ੍ਰਤੀਸ਼ਤ ਵੋਟ ਮਿਲੇ, ਉੱਥੇ ਅਗਲੀ ਸਰਕਾਰ ਭਾਜਪਾ ਦੀ ਬਣਦੀ ਹੈ। ਇਹ ਕਈ ਰਾਜਾਂ ਵਿੱਚ ਹੋਇਆ ਹੈ। ਹੁਣ ਪੰਜਾਬ ਦੀ ਵਾਰੀ ਹੈ ।
