Patiala News
0
ਰਾਜਿੰਦਰ ਜਿੰਮਖਾਨਾ ਮਹਾਰਾਣੀ ਕਲੱਬ ਦੇ ਪ੍ਰਧਾਨ ਬਣੇ ਸ਼ੇਰਬੀਰ ਸਿੰਘ ਥਿੰਦ
- by Jasbeer Singh
- December 23, 2025
ਰਾਜਿੰਦਰ ਜਿੰਮਖਾਨਾ ਮਹਾਰਾਣੀ ਕਲੱਬ ਦੇ ਪ੍ਰਧਾਨ ਬਣੇ ਸ਼ੇਰਬੀਰ ਸਿੰਘ ਥਿੰਦ ਪਟਿਆਲਾ, 23 ਦਸੰਬਰ 2025 : ਸ਼ਾਹੀ ਸ਼ਹਿਰ ਪਟਿਆਲਾ ਦੀ ਵੱਡੀ ਬਾਰਾਂਦਰੀ ਵਿਖੇ ਸਥਿਤ ਰਾਜਿੰਦਰਾ ਜਿੰਮਖਾਨਾ ਮਹਾਰਾਣੀ ਕਲੱਬ ਦੀ ਹਾਲ ਹੀ ਵਿਚ ਚੋਣ ਵਿਚ ਸ਼ੇਰਬੀਰ ਸਿੰਘ ਥਿੰਦ ਪ੍ਰਧਾਨ ਚੁਣੇ ਗਏ। ਪ੍ਰਧਾਨ ਤੋਂ ਇਲਾਵਾ ਹੋਰ ਕਿਸ ਕਿਸ ਦੀ ਹੋਈ ਚੋਣ ਇਸ ਤੋਂ ਇਲਾਵਾ ਬਾਕੀ ਅਹੁਦੇਦਾਰਾਂ ਵਿਚ ਐਮ. ਐਮ. ਸਿਆਲ ਨੂੰ ਵਾਈਸ ਪ੍ਰੈਜ਼ੀਡੈਂਟ, ਹਰਪ੍ਰੀਤ ਸਿੰਘ ਸੰਧੂ ਨੂੰ ਆਨਰੇਰੀ ਸੈਕਟਰੀ, ਸੀ. ਏ. ਰੋਹਿਤ ਗੁਪਤਾ ਜੁਆਇੰਟ ਸਕੱਤਰ ਅਤੇ ਮੋਹਿਤ ਡੋਡੀ ਨੂੰ ਕਲੱਬ ਦਾ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ ਹੈ।ਇਸੇ ਤਰ੍ਹਾਂ ਸੱਤ ਚੁਣੇ ਗਏ ਐਗਜ਼ੀਕਿਊਟਿਵ ਕਮੇਟੀ ਮੈਂਬਰਾਂ ਵਿਚ ਸਾਹਿਲ ਖੰਨਾ, ਰਾਹੁਲ ਮਹਿਤਾ, ਆਸ਼ੀਸ਼ ਜੈਨ, ਦੀਪਕ ਬਾਂਸਲ ਡਕਾਲਾ, ਪਰਮਜੀਤ ਗੋਇਲ, ਡਾ. ਕੇ. ਐਸ. ਗਰੋਵਰ ਅਤੇ ਵਿਸ਼ਾਲ ਸਿੰਗਲਾ ਸ਼ਾਮਲ ਹਨ।
