post

Jasbeer Singh

(Chief Editor)

Sports

ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਸਿ਼ਖਰ ਧਵਨ ਨੇ ਕੀਤਾ ਐਲਾਨ

post-img

ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਸਿ਼ਖਰ ਧਵਨ ਨੇ ਕੀਤਾ ਐਲਾਨ ਨਵੀਂ ਦਿੱਲੀ : ਭਾਰਤ ਦੇਸ਼ ਦੇ ਪ੍ਰਸਿੱਧ ਕ੍ਰਿਕਟਰ ਸਿ਼ਖਰ ਧਵਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰਦਿਆਂ ਕਿਹਾ ਕਿ ਹੈਲੋ ਦੋਸਤੋ! ਅੱਜ ਮੈਂ ਉਸ ਮੋੜ `ਤੇ ਖੜ੍ਹਾ ਹਾਂ ਜਿੱਥੋਂ ਜਦੋਂ ਮੈਂ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਮੈਨੂੰ ਬਹੁਤ ਸਾਰੀਆਂ ਯਾਦਾਂ ਨਜ਼ਰ ਆਉਂਦੀਆਂ ਹਨ ਅਤੇ ਜਦੋਂ ਮੈਂ ਅੱਗੇ ਦੇਖਦਾ ਹਾਂ ਤਾਂ ਮੈਨੂੰ ਪੂਰੀ ਦੁਨੀਆ ਦਿਖਾਈ ਦਿੰਦੀ ਹੈ। ਭਾਰਤ ਲਈ ਖੇਡਣ ਲਈ ਮੇਰੇ ਕੋਲ ਹਮੇਸ਼ਾ ਇੱਕ ਹੀ ਮੰਜ਼ਿਲ ਸੀ ਅਤੇ ਇਹ ਹੋਇਆ। ਇਸ ਦੇ ਲਈ ਮੈਂ ਬਹੁਤ ਸਾਰੇ ਲੋਕਾਂ, ਮੇਰੇ ਪਰਿਵਾਰ, ਮੇਰੇ ਬਚਪਨ ਦੇ ਕੋਚ ਤਾਰਿਕ ਸਿਨਹਾ, ਮਦਨ ਸ਼ਰਮਾ ਦਾ ਧੰਨਵਾਦ ਕਰਨਾ ਚਾਹਾਂਗਾ, ਜਿਨ੍ਹਾਂ ਦੇ ਅਧੀਨ ਮੈਂ ਕ੍ਰਿਕਟ ਸਿੱਖਿਆ ਹੈ। ਫਿਰ ਮੇਰੀ ਟੀਮ ਜਿਸ ਨਾਲ ਮੈਂ ਸਾਲਾਂ ਤੱਕ ਖੇਡਿਆ। ਨਵਾਂ ਪਰਿਵਾਰ ਮਿਲਿਆ। ਨਾਮ ਪਾਇਆ। ਸਾਥ ਮਿਲਿਆ। ਬਹੁਤ ਪਿਆਰ ਮਿਲਿਆ। ਕਹਿੰਦੇ ਹਨ ਕਿ ਕਹਾਣੀ ਵਿਚ ਅੱਗੇ ਵਧਣ ਲਈ ਪੰਨੇ ਪਲਟਣੇ ਜ਼ਰੂਰੀ ਹਨ। ਇਹ ਹੀ ਹੈ, ਮੈਂ ਵੀ ਇਹ ਕਰਨ ਜਾ ਰਿਹਾ ਹਾਂ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ `ਐਕਸ` `ਤੇ ਘਰੇਲੂ ਅਤੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਇਸ 37 ਸਾਲਾ ਖਿਡਾਰੀ ਨੇ ਭਾਰਤ ਲਈ 2010 ਵਿੱਚ ਡੈਬਿਊ ਕੀਤਾ ਸੀ। ਆਪਣੇ 13 ਸਾਲਾਂ ਦੇ ਕਰੀਅਰ ਵਿੱਚ, ਉਸਨੇ 34 ਟੈਸਟ, 167 ਵਨਡੇ ਅਤੇ 68 ਟੀ-20 ਮੈਚਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ।

Related Post