ਬੰਗਲਾਦੇਸ਼ ਵਾਂਗ ਇੰਡੋਨੇਸ਼ੀਆ ਵਿਚ ਵੀ ਵਿਰੋਧ ਪ੍ਰਦਰਸ਼ਨ ਦੌਰਾਨ ਜਕਾਰਤਾ ਵਿਚ ਹਜ਼ਾਰਾਂ ਦੀ ਭੀੜ ਨੇ ਕੀਤੀ ਸੰਸਦ ਵਿਚ ਦਾਖ
- by Jasbeer Singh
- August 24, 2024
ਬੰਗਲਾਦੇਸ਼ ਵਾਂਗ ਇੰਡੋਨੇਸ਼ੀਆ ਵਿਚ ਵੀ ਵਿਰੋਧ ਪ੍ਰਦਰਸ਼ਨ ਦੌਰਾਨ ਜਕਾਰਤਾ ਵਿਚ ਹਜ਼ਾਰਾਂ ਦੀ ਭੀੜ ਨੇ ਕੀਤੀ ਸੰਸਦ ਵਿਚ ਦਾਖਲ ਹੋਣ ਦੀ ਕੋਸਿ਼ਸ਼ ਇੰਡੋਨੇਸ਼ੀਆ : ਭਾਰਤ ਦੇ ਗੁਆਂਢੀ ਦੇਸ਼ ਬੰਗਲਾਦੇਸ਼ ਵਾਂਗ ਇੱਕ ਹੋਰ ਮੁਸਲਿਮ ਦੇਸ਼ ਵਿੱਚ ਲੋਕਤੰਤਰ ਖ਼ਤਰੇ ਵਿੱਚ ਉਸ ਸਮੇਂ ਪੈ ਗਿਆ ਜਦੋਂ ਇੰਡੋਨੇਸ਼ੀਆ ਦੇ ਕਈ ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨ ਕਰਦਿਆਂ ਰਾਜਧਾਨੀ ਜਕਾਰਤਾ ਵਿੱਚ ਹਜ਼ਾਰਾਂ ਲੋਕਾਂ ਦੀ ਭੀੜ ਨੇ ਸੰਸਦ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਸੰਸਦ ਦੇ ਬਾਹਰ ਲੱਗੀ ਵਾੜ ਨੂੰ ਤੋੜ ਦਿੱਤਾ। ਕੁਝ ਪ੍ਰਦਰਸ਼ਨਕਾਰੀਆਂ ਨੇ ਸੰਸਦ ਦੇ ਗੇਟ ਨੂੰ ਅੱਗ ਲਗਾ ਦਿੱਤੀ, ਜਦਕਿ ਕੁਝ ਲੋਕਾਂ ਨੇ ਟਾਇਰ ਵੀ ਸਾੜ ਦਿੱਤੇ, ਜਿਸ ਤੋਂ ਬਾਅਦ ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਅਤੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਕੀਤੀ। ਦੱਸਣਯੋਗ ਹੈ ਕਿ ਲੋਕਾਂ ਦੇ ਗੁੱਸੇ ਦਾ ਕਾਰਨ ਇੰਡੋਨੇਸ਼ੀਆਈ ਸਰਕਾਰ ਵਲੋਂ ਅਦਾਲਤ ਦੇ ਫੈਸਲੇ ਨੂੰ ਉਲਟਾਉਣ ਲਈ ਸੰਸਦ ਵਿੱਚ ਲਿਆਉਣਾ ਸੀ। ਇਥੇ ਇਹ ਵੀ ਦੱਸਣਯੋਗ ਹੈ ਕਿ ਇੰਡੋਨੇਸ਼ੀਆ ਦੀ ਸੁਪਰੀਮ ਸੰਵਿਧਾਨਕ ਅਦਾਲਤ ਨੇ ਲੋਕ ਪ੍ਰਤੀਨਿਧਤਾ ਕਾਨੂੰਨ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਨੂੰ ਰੱਦ ਕਰ ਦਿੱਤਾ ਸੀ ਅਤੇ ਚੋਣ ਲੜਨ ਦੀ ਘੱਟੋ-ਘੱਟ ਉਮਰ 30 ਸਾਲ ਰੱਖੀ ਸੀ, ਜਦੋਂ ਕਿ ਰਾਸ਼ਟਰਪਤੀ ਜੋਕੋ ਜੋਕੋਵੀ ਵਿਡੋਡੋ ਦੇ ਪੁੱਤਰ ਦੀ ਉਮਰ 29 ਸਾਲ ਹੈ, ਉਹ ਆਪਣੇ ਪੁੱਤਰ ਨੂੰ ਰਾਜਨੀਤੀ ਵਿੱਚ ਲਿਆਉਣਾ ਚਾਹੁੰਦੇ ਸਨ, ਇਸ ਲਈ ਉਹ ਸੰਸਦ ਰਾਹੀਂ ਲੋਕ ਪ੍ਰਤੀਨਿਧਤਾ ਕਾਨੂੰਨ ਵਿੱਚ ਬਦਲਾਅ ਕਰਨਾ ਚਾਹੁੰਦੇ ਸਨ, ਪਰ ਜਨਤਾ ਦੇ ਭਾਰੀ ਵਿਰੋਧ ਕਾਰਨ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ।
