post

Jasbeer Singh

(Chief Editor)

Patiala News

ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਆਉਣ ਵਾਲੇ ਸਮੇਂ ਵਿਚ ਮੁੜ ਸਰਕਾਰ ਬਣਾਵੇਗਾ : ਬਿੱਟੂ ਚੱਠਾ

post-img

ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਆਉਣ ਵਾਲੇ ਸਮੇਂ ਵਿਚ ਮੁੜ ਸਰਕਾਰ ਬਣਾਵੇਗਾ : ਬਿੱਟੂ ਚੱਠਾ - ਅਕਾਲੀ ਦਲ ਦੀ ਭਰਤੀ ਵੇਲੇ ਲੋਕਾਂ ਨੇ ਦਿਖਾਇਆ ਸੀ ਅਥਾਹ ਪਿਆਰ - ਮੌਜੂਦਾ ਸਰਕਾਰ ਤੋਂ ਲੋਕ ਹਨ ਨਿਰਾਸ਼ ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਨੇਤਾ ਅਤੇ ਹਲਕਾ ਪਟਿਆਲਾ ਦਿਹਾਤੀ ਦੇ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪੰਜਾਬ ਦੇ ਲੋਕ ਬਹੁਤ ਪਿਆਰ ਦੇ ਰਹੇ ਹਨ ਤੇ ਇਹ ਸਪੰਸ਼ਟ ਹੈ ਕਿ ਪੰਜਾਬ ਵਿਚ ਹੁਣ ਆਉਣ ਵਾਲੇ ਸਮੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ। ਬਿੱਟੂ ਚੱਠਾ ਅੱਜ ਇਥੇ ਅਕਾਲੀ ਦਲ ਬਾਦਲ ਦੀ ਵੱਡੀ ਗਿਣਤੀ ਵਿਚ ਹੋਈ ਭਰਤੀ ਦੀ ਆਪਣੇ ਨੇਤਾਵਾਂ ਨਾਲ ਸਮੀਖਿਆ ਕਰ ਰਹੇ ਸਨ । ਜਸਪਾਲ ਸਿੰਘ ਬਿੱਟੂ ਚੱਠਾ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ 10 ਸਾਲ ਅੰਦਰ ਜੋ ਲੋਕਾਂ ਲਈ ਕਰਕੇ ਵਿਖਾਇਆ। ਉਹ ਕਿਸੇ ਨੇ ਵੀ ਨਹੀ ਕੀਤਾ । ਉਨ੍ਹਾ ਆਖਿਆ ਕਿ ਜੋ ਲੋਕਾਂ ਨੂੰ ਸਹੂਲਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਸਮੇ ਮਿਲੀਆਂ ਸਨ, ਉਹ ਕਿਸੇ ਵੀ ਸਰਕਾਰ ਲੇ ਨਹੀ ਦਿੱਤੀਆਂ। ਇਸ ਕਾਰਨ ਲੋਕ ਅਕਾਲੀ ਦਲ ਨੂੰ ਪਿਆਰ ਕਰਦੇ ਹਨ । ਬਿੱਟੂ ਚੱਠਾ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਪੰਜਾਬ, ਪੰਜਾਬੀਅਤ ਦੀ ਗੱਲ ਕੀਤੀ ਹੈ। ਉਨਾ ਆਖਿਆ ਕਿ ਪੰਥ ਦੀ ਪਹਿਰੇਦਾਰੀ ਤੇਸੂਬੇ ਦੇ ਲੋਕਾਂ ਨੂੰ ਸਹੂਲਤਾਂ ਦੇਣੀਆਂ। ਇਹ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹੈ। ਉਨਾ ਆਖਿਆ ਕਿ ਮੌਜੂਦਾ ਸਰਕਾਰ ਨੇ ਪੰਜਾਬ ਦਾ ਕੁੱਝ ਸੰਵਾਰਿਆ ਨਹੀ, ਜਿਸ ਕਾਰਨ ਲੋਕ ਇਸਤੋ ਬੇਹਦ ਨਿਰਾਸ਼ ਹਨ । ਅਕਾਲੀ ਦਲ ਬਾਦਲ ਦੀ ਹੋਈ ਭਰਤੀ ਲੇ ਸਭ ਧਿਰਾਂ ਨੂੰ ਹੈਰਾਨ ਕਰਕੇ ਰਖ ਦਿੱਤਾ ਹੈ ਬਿੱਟੂ ਚੱਠਾ ਨੇ ਆਖਿਆ ਕਿ ਅਕਾਲੀ ਦਲ ਬਾਦਲ ਦੀ ਹੋਈ ਭਰਤੀ ਲੇ ਸਭ ਧਿਰਾਂ ਨੂੰ ਹੈਰਾਨ ਕਰਕੇ ਰਖ ਦਿੱਤਾ ਹੈ ਤੇ ਬਹੁਤ ਜਲਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਹੋਣ ਜਾ ਰਹੀ ਹੈ । ਉਨਾ ਆਖਿਆ ਕਿ ਅਕਾਲੀ ਦਲ ਦੀ ਮਜਬੂਤੀ ਲਈ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤੇ ਇਹ ਜਾਰੀ ਰਹਿਣਗੀਆਂ । ਇਸ ਮੌਕੇ ਉਨਾ ਨਾਲ ਸਾਬਕਾ ਕੌਂਸਲਰ ਪਰਮਜੀਤ ਸਿੰਘ ਪੰਮਾ, ਸਾਬਕਾ ਸਰਪੰਚ ਹਰਵਿੰਦਰ ਸਿੰਘ ਹਰਦਾਸਪੁਰ, ਨਰਿੰਦਰ ਸਿੰਘ ਲੰਗ, ਹਰਵਿੰਦਰ ਸਿੰਘ ਬੱਬੂ, ਮਾਲਵਿੰਦਰ ਸਿੰਘ ਝਿਲ ਅਤੇ ਹੋਰ ਵੀ ਬਹੁਤ ਸਾਰੇ ਨੇਤਾ ਹਾਜਰ ਸਨ ।

Related Post