post

Jasbeer Singh

(Chief Editor)

Patiala News

ਸ਼ਿਵ ਸੈਨਾ ਪ੍ਰਧਾਨ ਹਰੀਸ਼ ਸਿੰਗਲਾ ਨੇ ਕਰਵਾਇਆ ਸਮਾਰੋਹ, ਸਨਾਤਨ ਪ੍ਰੇਮੀਆਂ ਨੂੰ ਸ੍ਰੀ ਰਾਮ ਰਤਨ ਐਵਾਰਡ ਨਾਲ ਕੀਤਾ ਸਨਮਾਨ

post-img

ਸ਼ਿਵ ਸੈਨਾ ਪ੍ਰਧਾਨ ਹਰੀਸ਼ ਸਿੰਗਲਾ ਨੇ ਕਰਵਾਇਆ ਸਮਾਰੋਹ, ਸਨਾਤਨ ਪ੍ਰੇਮੀਆਂ ਨੂੰ ਸ੍ਰੀ ਰਾਮ ਰਤਨ ਐਵਾਰਡ ਨਾਲ ਕੀਤਾ ਸਨਮਾਨਿਤ ਅਯੁੱਧਿਆ ਸ਼੍ਰੀ ਰਾਮ ਮੰਦਰ ਨੀਂਹ ਪੱਥਰ ਦੇ 1 ਸਾਲ ਪੂਰੇ ਹੋਣ 'ਤੇ ਸਨਾਤਨ ਪ੍ਰੇਮੀਆਂ ਨੂੰ ਸ਼੍ਰੀ ਰਾਮ ਰਤਨ ਅਵਾਰਡ ਨਾਲ ਕੀਤਾ ਸਨਮਾਨਿਤ : ਹਰੀਸ਼ ਸਿੰਗਲਾ ਪਟਿਆਲਾ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਪ੍ਰਧਾਨ ਸ਼੍ਰੀ ਹਰੀਸ਼ ਸਿੰਗਲਾ ਵੱਲੋਂ ਸ਼੍ਰੀ ਹਨੂੰਮਾਨ ਮੰਦਿਰ ਰਾਜਪੁਰਾ ਰੋਡ ਪਟਿਆਲਾ ਵਿੱਚ ਸ਼੍ਰੀ ਰਾਮ ਰਤਨ ਅਵਾਰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਨਾਤਨ ਪ੍ਰੇਮੀਆਂ, ਕੱਟੜ ਹਿੰਦੂ ਨੇਤਾਵਾਂ ਅਤੇ ਸ਼ਿਵ ਸੈਨਾ ਦੇ ਆਗੂਆਂ ਨੇ ਸ਼ਿਰਕਤ ਕੀਤੀ ਤੇ ਇਨ੍ਹਾਂ ਨੂੰ ਸ਼੍ਰੀ ਰਾਮ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰੀਸ਼ ਸਿੰਗਲਾ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਨ ਕਿ ਇੱਕ ਸਾਲ ਪਹਿਲਾ ਸਾਡੀ ਅੱਖਾਂ ਸਾਹਮਣੇ ਅਯੁੱਧਿਆ ਵਿੱਚ ਸ਼੍ਰੀ ਰਾਮ ਜੀ ਮੰਦਿਰ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਅਤੇ ਅਸੀਂ ਹਰ ਸਾਲ ਇਸ ਦਿਨ ਨੂੰ ਦੀਵਾਲੀ ਦੀ ਤਰ੍ਹਾਂ ਇਸ ਖੁਸ਼ੀ ਦੇ ਮੌਕੇ ਨੂੰ ਮਨਾਉਂਦੇ ਹਾਂ ਅਤੇ ਜਿਸ ਨਾਲ ਸਾਡੇ ਬੱਚਿਆਂ ਦਾ ਭਵਿੱਖ ਖੁਸ਼ਹਾਲ ਹੁੰਦਾ ਹੈ । ਇਸ ਮੌਕੇ ਸੈਂਕੜਾ ਭਗਤਾਂ ਨੇ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ । ਇਸ ਮੌਕੇ ਬ੍ਰਹਮਾਨੰਦ ਗਿਰੀ ਜੀ, ਅਸ਼ਵਨੀ ਅਰੋੜਾ, ਭਰਤਦੀਪ ਠਾਕੁਰ, ਮਹਿੰਦਰ ਸਿੰਘ ਤਿਵਾੜੀ, ਰਮਨਦੀਪ ਹੈਪੀ, ਅੰਕੁਸ਼ ਜਿੰਦਲ, ਸ਼ੀਲਾ ਜੀ ਮਾਨਸਾ, ਰਜਿੰਦਰ ਸ਼ਰਮਾ ਜੀ ਅੰਮ੍ਰਿਤਸਰ, ਦੀਪਕ ਜੀ ਬਠਿੰਡਾ, ਅਮਿਤ ਅਗਰਵਾਲ ਜੀ ਪਠਾਨਕੋਟ, ਜੋਗਿੰਦਰ ਜੱਗੀ ਜੀ ਪਠਾਨਕੋਟ, ਵਿਸ਼ਾਲ ਕੁਮਾਰ, ਪੂਰਨ ਸਵਾਮੀ, ਹਰਮੀਤ ਸਿੰਘ, ਬੌਬੀ, ਅਰਵਿੰਦ ਭਾਟੀਆ, ਮਨੋਹਰ ਲਾਲ, ਬਲਵਿੰਦਰ ਸ਼ਿਵੇ, ਸ਼ਿਵਮ ਬਾਂਸਲ, ਰਾਕੇਸ਼ ਮੰਗਲਾ, ਵਰੁਣ ਜਿੰਦਲ, ਰਜਿੰਦਰ ਪਵਾਰ, ਰਾਕੇਸ਼ ਠਾਕੁਰ, ਰਮਨ ਸਿੰਗਲਾ, ਦਿਨੇਸ਼ ਸਿੰਘ ਚੌਹਾਨ, ਰੋਹਿਤ ਜਲੋਟਾ, ਚਰਨਜੀਤ ਸ਼ਰਮਾ, ਜਿੰਮੀ ਆਹੂਜਾ, ਮਨੀਸ਼ ਅਗਰਵਾਲ, ਦੀਪਕ ਕੁਮਾਰ, ਮੁਰਾਰੀ ਲਾਲ ਮਿੱਤਲ, ਰਾਜ ਕੁਮਾਰ ਗਰਗ, ਅਸ਼ੋਕ ਸ਼ਰਮਾ, ਨਵੇਸ਼ ਸ਼ਾਰਦਾ, ਸੰਦੀਪ ਸਿੰਗਲਾ, ਮਹੰਤ ਸਾਧੂ ਰਾਮ ਜੀ, ਰਹੀਵ ਗਰਗ, ਭਾਰਤ ਭੂਸ਼ਣ ਨਾਗਪਾਲ, ਸੁਰਵੀਰ ਸਿੰਘ ਪਵਾਰ, ਅਮਨਦੀਪ ਸ਼ਰਮਾ ਬੰਟੀ। ਪਿਤਾ ਜੀ, ਰਾਮ ਲਾਲ ਗੋਇਲ, ਸ਼ਿਵ ਕੁਮਾਰ ਸ਼ਰਮਾ, ਰਜਿੰਦਰ ਸ਼ਰਮਾ, ਸੁਰੇਸ਼ ਕਾਮਰਾ, ਦੀਪਕ ਮਲਹੋਤਰਾ, ਵਰਿੰਦਰ ਪਟਵਾਲ, ਭਗਤ ਸਿੰਘ ਭੰਡਾਰੀ, ਸੁਸ਼ਮਾ ਗਿਰੀ ਮਹਾਰਾਜ, ਰਮੇਸ਼ ਕੁਮਾਰ, ਕੁਸ਼ਲ ਚੋਪੜਾ, ਮੋਹਿਤ ਸ਼ਰਮਾ, ਮੁਕੇਸ਼ ਠਾਕੁਰ, ਸੰਦੀਪ ਮਲਹੋਤਰਾ, ਨਰੇਸ਼ ਕੁਮਾਰ ਕਾਕਾ, ਮੁਕੇਸ਼ ਸਿੰਗਲਾ, ਡਾ. ਰਾਜੀਵ ਬੱਬਰ, ਗੁਰਮੁਖ ਗੁਰੂ, ਚਰਨਜੀਤ ਚੰਨੀ, ਹਰੀਸ਼ ਸਚਦੇਵਾ ਵਿਨੋਦ ਸ਼ਰਮਾ, ਮੀਨੂੰ ਸਿੰਗਲਾ ਆਦਿ ਉੱਘੇ ਸਨਾਤਨ ਪ੍ਰੇਮੀਆਂ ਨੂੰ ਹਰੀਸ਼ ਸਿੰਗਲਾ ਅਤੇ ਸ਼ਿਵ ਸੈਨਾ ਟੀਮ ਵੱਲੋਂ ਸ੍ਰੀ ਰਾਮ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ।

Related Post