post

Jasbeer Singh

(Chief Editor)

National

ਪਤਨੀ ਦਾ ਹਾਲ ਪੁੱਛਣ ਗਏ ਸਿ਼ਵਰਤਨ ਅਗਰਵਾਲ ਦਾ ਹੋਇਆ ਦੇਹਾਂਤ

post-img

ਪਤਨੀ ਦਾ ਹਾਲ ਪੁੱਛਣ ਗਏ ਸਿ਼ਵਰਤਨ ਅਗਰਵਾਲ ਦਾ ਹੋਇਆ ਦੇਹਾਂਤ ਚੇਨਈ, 23 ਅਪ੍ਰੈਲ 2026 : ਭਾਰਤ ਵਿਚ ਪ੍ਰਸਿੱਧ ਬੀਕਾਜੀ ਬ੍ਰਾਂਡ ਦੇ ਸੀ. ਐਮ. ਡੀ. ਸਿ਼ਵਰਤਨ ਅਗਰਵਾਲ ਦਾ ਅੱਜ ਚੇਨਈ ਵਿਖੇ ਤਬੀਅਤ ਖਰਾਬ ਹੋਣ ਤੋਂ ਬਾਅਦ ਦੇਹਾਂਤ ਹੋ ਗਿਆ ਹੈ। ਕਿੰਨੇ ਸਾਲਾਂ ਦੇ ਸਨ ਸਿ਼ਵਰਤਨ ਅਗਰਵਾਲ ਮਿਲੀ ਜਾਣਕਾਰੀ ਅਨੁਸਾਰ ਬੀਕਾਜੀ ਦੇ ਸੀ. ਐਮ. ਡੀ. ਸਿ਼ਵਰਤਨ ਅਗਰਵਾਲ ਜੋ ਕਿ 74 ਸਾਲਾਂ ਦੇ ਸਨ ਦਾ ਅੱਜ ਚੇਨਈ ਵਿੱਚ ਜਿਥੇ ਤਬੀਅਤ ਵਿਗੜਨ ਤੋਂ ਬਾਅਦ ਦੇਹਾਂਤ ਹੋ ਗਿਆ, ਉਥੇ ਇਸ ਤੋਂ ਪਹਿਲਾਂ ਉਹ ਆਪਣੀ ਪਤਨੀ ਦੀ ਸਰਜਰੀ ਲਈ ਚੇਨਈ ਗਏ ਸਨ । ਸਿਹਤ ਵਿਗੜਨ ਤੋਂ ਬਾਅਦ ਜਦੋਂ ਅਗਰਵਾਲ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਨ੍ਹਾਂ ਹਸਪਤਾਲ ਵਿਚ ਆਖਰੀ ਸਾਂਹ ਲਿਆ। ਸਵੇਰ ਵੇੇਲੇ ਅਚਾਨਕ ਵਿਗੜ ਗਈ ਸੀ ਸਿਹਤ ਸੂਚਨਾ ਮੁਤਾਬਕ ਸਿ਼ਵਰਤਨ ਅਗਰਵਾਲ ਜੋ ਅੱਜ ਸਵੇਰੇ 7. 30 ਵਜੇ ਦੇ ਕਰੀਬ ਬਿਮਾਰ ਮਹਿਸੂਸ ਕਰ ਰਹੇ ਸਨ ਕਿ ਅਚਾਨਕ ਹੀ ਉਨ੍ਹਾਂ ਦੀ ਹਾਲਤ ਵਿਗੜ ਗਈ ਤਾਂ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ । ਦੱਸਣਯੋਗ ਹੈ ਕਿ ਸਿ਼ਵਰਤਨ ਅਗਰਵਾਲ ਨੇ 1993 ਵਿੱਚ ਬੀਕਾਨੇਰ ਵਿੱਚ ਬੀਕਾਜੀ ਬ੍ਰਾਂਡ ਦੀ ਸਥਾਪਨਾ ਕੀਤੀ ਸੀ । ਇੱਕ ਛੋਟੇ ਕਾਰੋਬਾਰ ਵਜੋਂ ਸ਼ੁਰੂ ਹੋਇਆ ਇਹ ਹੁਣ ਇੱਕ ਵੱਡੇ ਫੂਡ ਬ੍ਰਾਂਡ ਵਿੱਚ ਬਦਲ ਗਿਆ ਹੈ ।

Related Post

Instagram