post

Admin

(Chief Editor)

National

ਉਤਰਾਖੰਡ ਦੇ ਹਲਦਵਾਨੀ ਵਿਖੇ ਜੁੱਤੀਆਂ ਦਾ ਸ਼ੋਅਰੂਮ ਹੋਇਆ ਸੜ ਕੇ ਸੁਆਹ

post-img

ਉਤਰਾਖੰਡ ਦੇ ਹਲਦਵਾਨੀ ਵਿਖੇ ਜੁੱਤੀਆਂ ਦਾ ਸ਼ੋਅਰੂਮ ਹੋਇਆ ਸੜ ਕੇ ਸੁਆਹ

ਹਲਦਵਾਨੀ, 24 ਜੂਨ 2026 : ਭਾਰਤ ਦੇਸ ਦੇ ਸੂਬੇ ਉਤਰਾਖੰਡ (Uttarakhand) ਦੇ ਸ਼ਹਿਰ ਹਲਦਵਾਨੀ ਦੇ ਇਕ ਬਾਜ਼ਾਰ ਵਿਖੇ ਬੀਤੀ ਰਾਤ ਜੁੱਤੀਆਂ ਦੇ ਸ਼ੋਅਰੂਮ ਨੂੰ ਅੱਗ (Showroom on fire) ਲੱਗਣ ਦਾ ਘਟਨਾਕ੍ਰਮ ਵਾਪਰਿਆ ਹੈ ।

ਹਲਦਵਾਨੀ ਦੇ ਕਿਹੜੇ ਬਾਜ਼ਾਰ ਵਿਚ ਹੈ ਦੁਕਾਨ

ਮਿਲੀ ਜਾਣਕਾਰੀ ਮੁਤਾਬਕ ਹਲਦਵਾਨੀ (Haldwani) ਵਿਖੇ ਜੋ ਇਕ ਜੁੱਤੀਆਂ ਦੇ ਸ਼ੋਅਰੂਮ ਨੂੰ ਅਚਾਨਕ ਹੀ ਬੀਤੀ ਰਾਤ ਅੱਗ ਲੱਗਣ ਦਾ ਘਟਨਾਕ੍ਰਮ ਵਾਪਰਿਆ ਹੈ ਵਾਲੀ ਇਹ ਦੁਕਾਨ ਮੀਰਾ ਬਾਜ਼ਾਰ ਵਿਚ ਬਣੀ ਹੋਈ ਹੈ । ਜਾਣਕਾਰੀ ਅਨੁਸਾਰ ਮੀਰਾ ਮਾਰਗ `ਤੇ ਸਥਿਤ ਇਹ ਸ਼ੋਅਰੂਮ ਸਮਾਜਵਾਦੀ ਪਾਰਟੀ ਦੇ ਸੂਬਾ ਇੰਚਾਰਜ ਹਾਜੀ ਅਬਦੁਲ ਮਤੀਨ ਸਿੱਦੀਕੀ ਦਾ ਹੈ ।

ਘਟਨਾ ਦਾ ਪਤਾ ਚਲਦਿਆਂ ਹੀ ਫਾਇਰ ਬ੍ਰਿਗੇਡ ਦੀ ਟੀਮ ਪਹੁੰਚੀ ਮੌਕੇ 'ਤੇ

ਉਕਤ ਅੱਗ ਲੱਗਣ ਦੇ ਵਾਪਰੇ ਘਟਨਾਕ੍ਰਮ ਕਾਰਨ ਲੱਖਾਂ ਦਾ ਸਾਮਾਨ ਸੁਆਹ ਹੋ ਗਿਆ । ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ (Fire brigade) ਅਤੇ ਪੁਲਸ ਦੀਆਂ ਟੀਮਾਂ ਮੌਕੇ `ਤੇ ਪਹੁੰਚ ਗਈਆਂ ਤੇ ਕਰੀਬ ਇੱਕ ਘੰਟੇ ਦੀ ਮੁਸ਼ੱਕਤ ਮਗਰੋਂ ਅੱਗ `ਤੇ ਕਾਬੂ ਪਾਇਆ ਜਾ ਸਕਿਆ । ਘਟਨਾ ਦੌਰਾਨ ਮੌਕੇ `ਤੇ ਮੌਜੂਦ ਹੋਰਨਾਂ ਵਪਾਰੀਆਂ ਵਿੱਚ ਹਫ਼ੜਾ-ਦਫ਼ੜੀ ਦਾ ਮਾਹੌਲ ਰਿਹਾ । ਫਾਇਰ ਅਫ਼ਸਰ ਮਿੰਦਰ ਪਾਲ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ । ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

Related Post

Instagram