post

Jasbeer Singh

(Chief Editor)

Latest update

ਕੈਨੇਡਾ ਵਿਖੇ ਹੋਈ ਇਕ ਕਾਰ ਦੇ ਸ਼ੋਅਰੂਮ ਤੇ ਗੋਲੀਬਾਰੀ

post-img

ਕੈਨੇਡਾ ਵਿਖੇ ਹੋਈ ਇਕ ਕਾਰ ਦੇ ਸ਼ੋਅਰੂਮ ਤੇ ਗੋਲੀਬਾਰੀ ਕੈਨੇਡਾ, 4 ਅਪ੍ਰੈਲ 2026 : ਕੈਨੇਡਾ ਦੇ ਇਕ ਸ਼ਹਿਰ ਬਰੈਂਪਟਨ ਵਿਖੇ ਇਕ ਕਾਰ ਦੇ ਸ਼਼ੋਅਰੂਮ ਦੇ ਗੋਲੀਬਾਰੀ ਕੀਤੇ ਜਾਣ ਦੀ ਘਟਨਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਜੋ ਇਕ ਕਾਰ ਦੇ ਸ਼ੋਅਰੂਮ ਤੇ ਗੋਲੀਬਾਰੀ ਕੀਤੇ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੀ ਜਿੰਮੇਵਾਰੀ ਸੋਸ਼ਲ ਮੀਡੀਆ ਤੇ ਇਕ ਪੋਸਟ ਪਾ ਕੇ ਮੰੁਨਾ ਬਰੈਂਪਟਨ ਨਾਮ ਦੇ ਇਕ ਵਿਅਕਤੀ ਵਲੋਂ ਲਈ ਗਈ ਦੱਸਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਉਕਤ ਵਿਅਕਤੀ ਲਾਰੈਂਸ ਗੈਂਗ ਨਾਲ ਜੁੜਿਆ ਹੋਇਆ ਹੈ। ਕੀ ਕਾਰਨ ਦੱਸਿਆ ਜਾ ਰਿਹਾ ਗੋਲੀਬਾਰੀ ਕਰਨ ਦਾ ਸੂਚਨਾ ਮੁਤਾਬਕ ਜੋ ਮੁੰਨਾ ਬਰੈਂਪਟਨ ਵਲੋਂ ਬਰੈਂਪਟਨ ਵਿਖੇ ਇਕ ਕਾਰ ਦੇ ਸ਼ੋਅਰੂਮ ਤੇ ਗੋਲੀਬਾਰੀ ਕੀਤੇ ਜਾਣ ਦਾ ਮੰਨਿਆਂ ਜਾ ਰਿਹਾ ਹੈ ਮੁਤਾਬਕ ਗੋਲੀਬਾਰੀ ਕੀਤੇ ਜਾਣ ਦਾ ਮੁੱਖ ਕਾਰਨ ਸ਼ੋਅਰੂਮ ਮਾਲਕ ਤੇ ਦੁਸ਼ਮਣਾਂ ਦਾ ਸਮਰਥਨ ਕਰਨ ਦਾ ਦੋਸ਼ ਹੈ । ਮੁੰਨਾ ਬਰੈਪਟਨ ਵਲੋਂ ਸੋਸ਼ਲ ਮੀਡੀਆ ਤੇ ਪਾਈ ਗਈ ਇਸ ਪੋਸਟ ਦੀ ਸਾਡੇ ਵਲੋਂ ਕਿਸੇ ਵੀ ਤਰ੍ਹਾਂ ਤੋਂ ਕੋੋਈ ਪੁਸ਼ਟੀ ਨਹੀਂ ਕੀਤੀ ਜਾ ਰਹੀ।

Related Post

Instagram