post

Admin

(Chief Editor)

Punjab

ਘਰ ਦੇ ਵਿਹੜੇ ਵਿਚ ਸੁੱਤੇ ਭੈਣ-ਭਰਾ ਦੀ ਹੋਈ ਜ਼ਹਿਰੀਲੇ ਸੱਪ ਦੇ ਡੰਗਣ ਨਾਲ ਮੌਤ

post-img

ਘਰ ਦੇ ਵਿਹੜੇ ਵਿਚ ਸੁੱਤੇ ਭੈਣ-ਭਰਾ ਦੀ ਹੋਈ ਜ਼ਹਿਰੀਲੇ ਸੱਪ ਦੇ ਡੰਗਣ ਨਾਲ ਮੌਤ

ਰਾਏਕੋਟ, 27 ਅਗਸਤ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਸ਼ਹਿਰ ਰਾਏਕੋਟ ਵਿਖੇ ਪੈਂਦੇ ਪਿੰਡ ਬੱਸੀਆਂ ਵਿਖੇ ਦੋ ਨਾਬਾਲਗ ਭੈਣ- ਭਰਾ ਨੂੰ ਜਹਿਰੀਲੇ ਸੱਪ (Poisonous snakes) ਵਲੋਂ ਡੰਗਣ ਕਾਰਨ ਮੌਤ ਹੋ ਗਈ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਪਿੰਡ ਬਸੀਆਂ (Village Bassian) ਵਿਖੇ ਜੋ ਇਕ ਗਰੀਬ ਪਰਿਵਾਰ ਦੇ ਲੜਕੇ ਤੇ ਲੜਕੀ ਨੂੰ ਘਰ ਦੇ ਵਿਹੜੇ ਵਿਚ ਸੁੱਤੇ ਪਇਆਂ ਨੂੰ ਇਕ ਜਹਿਰੀਲੇ ਸੱਪ ਵਲੋਂ ਹੀ ਅਚਾਨਕ ਡੰਗ ਲਿਆ ਗਿਆ ਹੈ ਦੀ ਪਛਾਣ 6 ਸਾਲਾ ਜੋਬਨਪ੍ਰੀਤ ਸਿੰਘ ਅਤੇ 8 ਸਾਲਾ ਜਸਪ੍ਰੀਤ ਕੌਰ ਦੇ ਤੌਰ 'ਤੇ ਹੋਈ ਹੈ । ਘਟਨਾ ਤੋਂ ਬਾਅਦ ਪਿੰਡ ਵਾਸੀਆਂ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ । ਜਾਣਕਾਰੀ ਅਨੁਸਾਰ ਪਿੰਡ ਬੱਸੀਆਂ ਦੀ ਉਪਲਾਂ ਪੱਤੀ ਵਿਖੇ ਰਹਿੰਦੇ ਅਮਨਦੀਪ ਸਿੰਘ ਦੇ ਪਰਿਵਾਰ ਨਾਲ ਇਹ ਹਾਦਸਾ ਵਾਪਰਿਆ ।

ਸੱਪ ਦੇ ਡੰਗਣ ਦੇ ਚਲਦਿਆਂ ਲਿਜਾਇਆ ਗਿਆ ਹਸਪਤਾਲ

ਉਪਰੋਕਤ ਦੋਵੇਂ ਬੱਚਿਆਂ ਨੂੰ ਕਿਸੇ ਜਹਿਰੀਲੇ ਸੱਪ ਵਲੋਂ ਡੰਗਣ (snake bite) ਦੇ ਚਲਦਿਆਂ ਜਿਥੇ ਇਲਾਜ ਲਈ ਨੇੜਲੇ ਹਸਪਤਾਲ ਵਿਚ ਲਿਜਾਇਆ ਗਿਆ, ਉਥੇ ਦੂਸਰੇ ਪਾਸੇ ਡਾਕਟਰਾਂ ਵਲੋਂ ਬੱਚਿਆਂ ਦੀ ਕੀਤੀ ਗਈ ਜਾਂਚ ਦੌਰਾਨ ਪਤਾ ਚੱਲਿਆ ਕਿ ਬੱਚੇ ਸੱਪ ਦੇ ਡੰਗਣ ਦੇ ਕੁਝ ਸਮਾਂ ਬਾਅਦ ਹੀ ਮੌਤ ਦੇ ਘਾਟ ਉਤਰ ਚੁੱਕੇ ਸਨ । ਜਿਸ ਤੇ ਡਾਕਟਰਾਂ ਨੇ ਦੋਹਾਂ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ ।

Related Post

Instagram