post

Admin

(Chief Editor)

Punjab

ਚੰਡੀਗੜ੍ਹ ਵਿਖੇ ਗਾਇਕ ਅਤੇ ਰੈਪਰ ਬਾਦਸ਼ਾਹ ਦਾ ‘ਸਾਗੋ ਰੈਸਟੋਰੈਂਟ’ ਕੀਤਾ ਸੀਲ

post-img

ਚੰਡੀਗੜ੍ਹ ਵਿਖੇ ਗਾਇਕ ਅਤੇ ਰੈਪਰ ਬਾਦਸ਼ਾਹ ਦਾ ‘ਸਾਗੋ ਰੈਸਟੋਰੈਂਟ’ ਕੀਤਾ ਸੀਲ ਚੰਡੀਗੜ੍ਹ, 2 ਜੂਨ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਖੇ ਸਟੇਟ ਆਫਿਸ ਵਲੋਂ ਸੈਕਟਰ-26 ਵਿਖੇ ਬਣੇ ਇਕ ਸਾਗੋ ਰੈਸਟੋਰੈਂਟ (Sago Restaurant) ਨੂੰ ਸੀਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿਸ ਦਾ ਹੈ ਇਹ ਰੈਸਟੋਰੈਂਟ ਤੇ ਕੀ ਹੈ ਕਾਰਨਮਿਲੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਯੂ. ਟੀ. ਪ੍ਰਸ਼ਾਸਨ ਦੇ ਸਟੇਟ ਆਫਿ਼ਸ (State Office) ਦੇ ਜਿਸ ਇਨਫੋਰਸਮੈਂਟ ਵਿੰਗ ਵੱਲੋਂ ਅੱਜ ਇੱਕ ਵੱਡੀ ਕਾਰਵਾਈ ਕਰਦਿਆਂ ਸੈਕਟਰ-26 ਵਿੱਚ ਸਥਿਤ ਗਾਇਕ ਅਤੇ ਰੈਪਰ ਬਾਦਸ਼ਾਹ (Rapper King) ਦਾ ਸਾਗੋ ਰੈਸਟੂਰੈਂਟ ਨੂੰ ਸੀਲ (Restaurant Seal) ਕਰ ਦਿੱਤਾ ਗਿਆ ਹੈ ਦਾ ਮੁੱਖ ਕਾਰਨ ਪ੍ਰਾਪਤ ਜਾਣਕਾਰੀ ਮੁਤਾਬਕ ਕਲੱਬ ਦੀ ਇਮਾਰਤ ਵਿੱਚ ਬਿਲਡਿੰਗ ਨਿਯਮਾਂ ਦੀ ਕਥਿਤ ਤੌਰ `ਤੇ ਕੀਤੀ ਜਾ ਰਹੀ ਵੱਡੀ ਉਲੰਘਣਾਂ ਕਰਨਾ ਹੈ । ਇਸ ਦੌਰਾਨ ਪ੍ਰਸ਼ਾਸਨਿਕ ਟੀਮ ਨੇ ਮੌਕੇ `ਤੇ ਪਹੁੰਚ ਕੇ ਕਲੱਬ ਨੂੰ ਤਾਲੇ ਲਗਾ ਦਿੱਤੇ ਹਨ । ਸਟੇਟ ਆਫਿ਼ਸ ਵੱਲੋਂ ਸ਼ਹਿਰ ਵਿੱਚ ਨਿਯਮਾਂ ਦੀ ਉਲੰਘਣਾਂ ਕਰਨ ਵਾਲੀਆਂ ਵਪਾਰਕ ਸੰਸਥਾਵਾਂ ਖਿ਼ਲਾਫ਼ ਲਗਾਤਾਰ ਸਖ਼ਤੀ ਵਰਤੀ ਜਾ ਰਹੀ ਹੈ ।

Related Post

Instagram