post

Admin

(Chief Editor)

National

ਬਿਜਨੌਰ `ਚ ਭੈਣ ਦੇ ਪ੍ਰੇਮੀ ਦਾ ਕੁੱਟ-ਕੁੱਟ ਕੇ ਕਰ ਦਿੱਤਾ ਕਤਲ

post-img

ਬਿਜਨੌਰ `ਚ ਭੈਣ ਦੇ ਪ੍ਰੇਮੀ ਦਾ ਕੁੱਟ-ਕੁੱਟ ਕੇ ਕਰ ਦਿੱਤਾ ਕਤਲ

ਬਿਜਨੌਰ, 31 ਜੁਲਾਈ 2026 : ਉੱਤਰ ਪ੍ਰਦੇਸ਼ (Uttar Pradesh) ਦੇ ਬਿਜਨੌਰ ਜਿਲੇ `ਚ ਕਥਿਤ ਪ੍ਰੇਮ-ਪ੍ਰਸੰਗ ਦੇ ਚੱਲਦਿਆਂ ਇਕ ਨੌਜਵਾਨ ਦੇ ਕਤਲ (Murder) ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ ।

ਕੌਣ ਹੈ ਇਹ ਨੌਜਵਾਨ

ਪੁਲਸ ਅਨੁਸਾਰ ਥਾਣਾ ਸਿਓਹਾਰਾ ਖੇਤਰ ਦੇ ਚਕਮਹਦੂਦ ਸਾਨੀ ਨਿਵਾਸੀ ਨਫੀਸ (32) ਦਾ ਅਲਾਦੀਨਪੁਰ ਪਿੰਡ ਦੀ ਇਕ ਮੁਟਿਆਰ ਨਾਲ ਲੰਬੇ ਸਮੇਂ ਤੋਂ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ । ਮੰਗਲਵਾਰ ਨੂੰ ਉਹ ਆਪਣੀ ਪ੍ਰੇਮਿਕਾ ਨੂੰ ਮਿਲਣ ਉਸ ਦੇ ਘਰ ਗਿਆ ਸੀ । ਇਸੇ ਦੌਰਾਨ ਮੁਟਿਆਰ ਦੇ ਭਰਾ ਉਵੇਸ ਨੇ ਉਸ ਨੂੰ ਘਰ `ਚ ਦੇਖ ਲਿਆ । ਦੱਸਿਆ ਜਾ ਰਿਹਾ ਹੈ ਕਿ ਇਸ ਗੱਲ ਤੋਂ ਨਾਰਾਜ਼ ਹੋ ਕੇ ਉਵੇਸ ਨੇ ਨਫੀਸ ਦੀ ਜੰਮ ਕੇ ਕੁੱਟਮਾਰ (Beating) ਕੀਤੀ, ਜਿਸ ਨਾਲ ਉਸ ਦੀ ਮੌਕੇ `ਤੇ ਹੀ ਮੌਤ (Death)ਹੋ ਗਈ ।

ਲਾਸ਼ ਕਾਰ `ਚ ਲਿਜਾ ਕੇ ਸੁੰਨਸਾਨ ਇਲਾਕੇ `ਚ ਸੁੱਟੀ

ਕਤਲ ਤੋਂ ਬਾਅਦ ਮੁਲਜ਼ਮ ਨੇ ਸਬੂਤ ਲੁਕੋਣ ਦੀ ਕੋਸ਼ਿਸ਼ ਕੀਤੀ । ਉਸ ਨੇ ਨਫੀਸ ਦੀ ਲਾਸ਼ ਨੂੰ ਕਾਰ `ਚ ਰੱਖਿਆ ਅਤੇ ਕਾਂਠ ਥਾਣਾ ਖੇਤਰ ਦੇ ਸਲੇਮਪੁਰ ਪਿੰਡ ਦੇ ਮਜਰਾ ਫਜ਼ਲਾਬਾਦ ਸਥਿਤ ਸੁੰਨਸਾਨ ਜਗ੍ਹਾ `ਤੇ ਲਿਜਾ ਕੇ ਸੁੱਟ ਦਿੱਤਾ । ਪੁਲਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ `ਤੇ ਲਾਸ਼ ਬਰਾਮਦ ਕਰ ਕੇ ਉਸ ਨੂੰ ਗ੍ਰਿਫਤਾਰ (Arrested) ਕਰ ਲਿਆ ਹੈ । 

Related Post

Instagram