ਮੋਹਾਲੀ ਦੇ ਛੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾ ਦਿੱਤੇ ਜਾਣ ਦੀ ਧਮਕੀ
ਮੋਹਾਲੀ, 13 ਜੁਲਾਈ 2026 : ਪੰਜਾਬ ਦੇ ਜਿਲਾ ਮੋਹਾਲੀ (Mohali) ਦੇ ਛੇ ਸਕੂਲਾਂ ਨੂੰ ਈਮੇਲ ਰਾਹੀਂ ਧਮਕੀ ਦੇ ਕੇ ਬੰਬ ਨਾਲ ਉਡਾ (bomb threats) ਦਿੱਤੇ ਜਾਣ ਦੀ ਧਮਕੀ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਧਮਕੀ ਮਿਲਣ ਤੋਂ ਬਾਅਦ ਕਰ ਦਿੱਤੇ ਗਏ ਸਕੂਲ ਬੰਦ
ਮਿਲੀ ਜਾਣਕਾਰੀ ਮੁਤਾਬਕ ਮੋਹਾਲੀ ਦੇ ਜੋ ਛੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਇਹ ਧਮਕੀ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਮਿਲਣ ਦੇ ਕਾਰਨ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ (Security agencies) ਨੂੰ ਅਲਰਟ ਹੋ ਗਈਆਂ ਹਨ । ਧਮਕੀ ਮਿਲਣ ਤੋਂ ਬਾਅਦ ਸਕੂਲ ਬੰਦ ਕਰ ਦਿੱਤੇ ਗਏ ਹਨ । ਸੂਚਨਾ ਮਿਲਣ ‘ਤੇ ਪੁਲਸ ਅਤੇ ਬੰਬ ਸਕੁਐਡ (Bomb squad) ਟੀਮਾਂ ਸਕੂਲਾਂ ‘ਚ ਪਹੁੰਚੀਆਂ । ਇਮਾਰਤ ਦੀ ਪੂਰੀ ਤਲਾਸ਼ੀ ਲਈ ਜਾ ਰਹੀ ਹੈ ।
ਕੀ ਆਖਿਆ ਸਿ਼ਵਾਲਿਕ ਸਕੂਲ ਦੇ ਕੋਆਰਡੀਨੇਟਰ ਨੇ
ਜਾਣਕਾਰੀ ਮੁਤਾਬਕ ਫੇਜ਼ 6 ਦੇ ਸਿ਼ਵਾਲਿਕ ਪਬਲਿਕ ਸਕੂਲ ਨੂੰ ਸਵੇਰੇ 9 ਵਜੇ ਦੇ ਕਰੀਬ ਧਮਕੀ ਭਰਿਆ ਈਮੇਲ ਮਿਲਿਆ । ਸਿ਼ਵਾਲਿਕ ਪਬਲਿਕ ਸਕੂਲ ਦੇ ਕੋਆਰਡੀਨੇਟਰ ਨੇ ਕਿਹਾ ਕਿ ਜਦੋਂ ਈਮੇਲ ਆਈ ਤਾਂ ਦੂਜਾ ਪੀਰੀਅਡ ਚੱਲ ਰਿਹਾ ਸੀ । ਪੁਲਸ ਟੀਮਾਂ ਹੁਣ ਜਾਂਚ ਕਰ ਰਹੀਆਂ ਹਨ, ਉਨ੍ਹਾਂ ਨੇ ਮਾਪਿਆਂ ਨੂੰ ਬੱਚਿਆਂ ਨੂੰ ਬਾਹਰ ਕੱਢਣ ਲਈ ਸੁਨੇਹੇ ਭੇਜੇ ਹਨ ।
