
Latest update
0
ਐਸਐਮ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਤਾਇਕਵਾਂਡੋ ਵਿਚ ਜਿੱਤੇ ਤਗਮੇ
- by Jasbeer Singh
- May 6, 2025

ਐਸਐਮ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਤਾਇਕਵਾਂਡੋ ਵਿਚ ਜਿੱਤੇ ਤਗਮੇ * ਏਕੇ ਮਾਰਸ਼ਲ ਆਰਟ ਅਕੈਡਮੀ ਦੇ ਕੋਚ ਗੌਰਵ ਸ਼ਰਮਾ ਦਾ ਕੀਤਾ ਸਨਮਾਨ ਪਟਿਆਲਾ, 6 ਮਈ () : ਬੀਤੇ ਦਿਨੀ ਨਾਭਾ ਵਿਖੇ ਹੋਈ ਤਾਇਕਵਾਂਡੋ ਦੀ ਸਟੇਟ ਚੈਪੀਅਨਸਿ਼ਪ ਵਿਚ ਐਸਐਮ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕੋਚ ਗੌਰਵ ਸ਼ਰਮਾ ਦੀ ਅਗਵਾਈ ਹੇਠ ਵਧੀਆ ਪ੍ਰਦਰਸ਼ਨ ਕਰਦਿਆਂ ਤਿੰਨ ਤਗਮੇ ਜਿੱਤੇ ਹਨ, ਜਿਨਾ ਦੀ ਸਕੂਲ ਦੇ ਐਮਡੀ ਵਾਲੀਆ ਸਾਹਿਬ ਵਲੋ ਵੀ ਹੌਸਲਾ ਅਫਜਾਈ ਕੀਤੀ ਗਈ ਹੈ। ਇਨਾ ਵਿਦਿਆਰਥੀਆਂ ਨੇ ਏਕੇ ਮਾਰਸ਼ਲ ਆਰਟ ਅਕੈਡਮੀ ਪਟਿਆਲਾ ਦੇ ਵਲੋ ਖੇਡਦਿਆਂ 55 ਕਿਲੋ ਭਾਰ ਵਿਚ ਨਵਜੋਤ ਸਿੰਘ ਨੇ ਗੋਲਡ ਮੈਡਲ, 40 ਕਿਲੋ ਸਬ ਜੂਨੀਅਰ ਵਿਚ ਦਮਨਵੀਰ ਸਿੰਘ ਨੇ ਸਿਲਵਰ ਮੈਡਲ, 80 ਕਿਲੋ ਵਿਚ ਹਰਜੀਤ ਸਿੰਘ ਨੇ ਸਿਲਵਰ ਮੈਡਲ ਜਿੱਤਿਆ ਹੈ। ਇਸ ਮੌਕੇ ਟੀਮ ਅਤੇ ਕੋਚ ਗੌਰਵ ਸ਼ਰਮਾ ਦਾ ਆਯੋਜਕਾਂ ਵਲੋ ਟਰਾਫੀ ਦੇ ਕੇ ਸਨਮਾਨ ਵੀ ਕੀਤਾ ਗਿਆ ਹੈ।