post

Jasbeer Singh

(Chief Editor)

Latest update

ਵੋਟਿੰਗ ਦੌਰਾਨ ਬੰਗਲਾਦੇਸ਼ ’ਚ ਵੋਟਿੰਗ ਸੈਂਟਰ ਦੇ ਬਾਹਰ ਹੋਏ ਧਮਾਕੇ

post-img

ਵੋਟਿੰਗ ਦੌਰਾਨ ਬੰਗਲਾਦੇਸ਼ ’ਚ ਵੋਟਿੰਗ ਸੈਂਟਰ ਦੇ ਬਾਹਰ ਹੋਏ ਧਮਾਕੇ ਢਾਕਾ, 12 ਫਰਵਰੀ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਬੰਗਲਾਦੇਸ਼ ਵਿਖੇ ਆਮ ਚੋਣਾਂ ਦੀ ਵੋਟਿੰਗ ਦੇ ਚਲਦਿਆਂ ਅੱਜ ਇਕ ਜ਼ਬਰਦਸਤ ਧਮਾਕਾ ਹੋਣ ਸਬੰਧੀ ਪਤਾ ਚੱਲਿਆ ਹੈ। ਵੱਖ-ਵੱਖ ਥਾਈਂ ਸੁੱਟੇ ਗਏ ਹਨ ਬੰਬ ਜਾਣਕਾਰੀ ਅਨੁਸਾਰ ਬੰਗਲਾਦੇਸ਼ ਦੇ ਵਿਚ ਜੋ ਵੋਟਿੰਗ ਸੈਂਟਰ ਦੇ ਬਾਹਰ ਧਮਾਕੇ ਹੋਏ ਹਨ ਦੀ ਗੱਲ ਕੀਤੀ ਜਾਵੇ ਤਾਂ ਮਿਲੀ ਜਾਣਕਾਰੀ ਅਨੁਸਾਰ ਮੁੰਸ਼ੀਗੰਜ-3 ਅਤੇ ਗੋਪਾਲਗੰਜ ਸਦਰ ਇਲਾਕਿਆਂ ਵਿੱਚ ਵੋਟਿੰਗ ਕੇਂਦਰ ਦੇ ਬਾਹਰ ਦੇਸੀ ਬੰਬ ਸੁੱਟੇ ਗਏ ਹਨ। ਮੁੰਸ਼ੀਗੰਜ-3 ਵਿੱਚ ਧਮਾਕਿਆਂ ਤੋਂ ਬਾਅਦ ਕੁਝ ਦੇਰ ਲਈ ਵੋਟਿੰਗ ਰੋਕ ਦਿੱਤੀ ਗਈ ਸੀ ਜੋ ਬਾਅਦ ਵਿਚ ਮੁੜ ਸ਼ੁਰੂ ਹੋ ਗਈ ਸੀ । ਇਸੇ ਤਰ੍ਹਾਂ ਗੋਪਾਲਗੰਜ ਸਦਰ ਇਲਾਕੇ ਵਿੱਚ ਧਮਾਕੇ ਕਾਰਨ ਦੋ ਸੁਰੱਖਿਆ ਕਰਮਚਾਰੀ ਅਤੇ ਇੱਕ 14 ਸਾਲ ਦੀ ਲੜਕੀ ਜ਼ਖ਼ਮੀ ਹੋ ਗਈ। ਵੋਟਿੰਗ ਦੌਰਾਨ ਹੋਈ ਝੜੱਪ ਵਿਚ ਕੌਣ ਉਤਰ ਗਿਆ ਮੌਤ ਦੇ ਘਾਟ ਮਿਲੀ ਜਾਣਕਾਰੀ ਅਨੁਸਾਰ ਬੰਗਲਾਦੇਸ਼ ਦੇ ਢਾਕਾ ਵਿਖੇ ਜੋ ਆਮ ਚੋਣਾਂ ਲਈ ਜਾਰੀ ਵੋਟਿੰਗ ਦੇ ਚਲਦਿਆਂ ਖੁਲਨਾ ਵਿੱਚ ਇੱਕ ਵੋਟਿੰਗ ਸੈਂਟਰ ਦੇ ਬਾਹਰ ਜਮਾਤ-ਏ-ਇਸਲਾਮੀ ਵਰਕਰਾਂ ਨਾਲ ਹੋਈ ਝੜਪ ਵਿੱਚ ਇੱਕ ਬੀ. ਐਨ. ਪੀ. ਨੇਤਾ ਮੋਹਿਬੁਜ਼ਜ਼ਮਾਨ ਕੋਚੀ ਦੀ ਮੌਤ ਹੋ ਗਈ। ਬੀ. ਐਨ. ਪੀ. ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੌਤ ਉਦੋਂ ਹੋਈ ਜਦੋਂ ਜਮਾਤ ਦੇ ਇੱਕ ਆਗੂ ਨੇ ਉਨ੍ਹਾਂ ਨੂੰ ਧੱਕਾ ਦਿੱਤਾ, ਜਿਸ ਕਾਰਨ ਉਹ ਇੱਕ ਰੁੱਖ ਨਾਲ ਟਕਰਾ ਗਏ । ਜਦਕਿ ਜਮਾਤ ਆਗੂ ਦਾ ਦਾਅਵਾ ਹੈ ਕਿ ਮੋਹਿਬੁਜ਼ਜ਼ਮਾਨ ਹੰਗਾਮੇ ਦੌਰਾਨ ਬੀਮਾਰ ਹੋ ਗਏ ਅਤੇ ਉਨ੍ਹਾਂ ਨੂੰ ਹਾਰਟ ਅਟੈਕ ਆ ਗਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਆਮ ਚੋਣਾਂ ਵਿਚ ਕਿੰਨੇ ਵੋਟਰ ਕਰ ਰਹੇ ਹਨ ਵੋਟ ਦਾ ਇਸਤੇਮਾਲ ਬੰਗਲਾਦੇਸ਼ ਵਿੱਚ ਲਗਭਗ 12.7 ਕਰੋੜ ਵੋਟਰ ਅੱਜ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਹਨ। ਇਸ ਚੋਣ ਵਿੱਚ ਨੌਜਵਾਨਾਂ ਦੀ ਭੂਮਿਕਾ ਬਹੁਤ ਅਹਿਮ ਮੰਨੀ ਜਾ ਰਹੀ ਹੈ, ਕਿਉਂਕਿ ਲਗਭਗ ਅੱਧੇ ਵੋਟਰ 18 ਤੋਂ 37 ਸਾਲ ਦੀ ਉਮਰ ਦੇ ਹਨ, ਜਿਨ੍ਹਾਂ ਵਿੱਚੋਂ ਲਗਭਗ 45.7 ਲੱਖ ਵੋਟਰ ਪਹਿਲੀ ਵਾਰ ਵੋਟ ਪਾਉਣ ਜਾ ਰਹੇ ਹਨ ।

Related Post

Instagram