post

Admin

(Chief Editor)

National

ਸੋਸ਼ਲ ਮੀਡੀਆ ਇਨਫਲੂਐਂਸਰ ਲੜਕੀ ਨੇ ਲੜਕੇ ਦੀ ਅ਼ਸਲੀਲ ਵੀਡੀਓ ਬਣਾ ਕੀਤਾ ਬਲੈਕਮੇਲ

post-img

ਸੋਸ਼ਲ ਮੀਡੀਆ ਇਨਫਲੂਐਂਸਰ ਲੜਕੀ ਨੇ ਲੜਕੇ ਦੀ ਅ਼ਸਲੀਲ ਵੀਡੀਓ ਬਣਾ ਕੀਤਾ ਬਲੈਕਮੇਲ

ਉੱਤਰ ਪ੍ਰਦੇਸ਼, 6 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸੰਭਲ ਵਿਖੇ ਇਕ ਸੋਸ਼ਲ ਮੀਡੀਆ ਇਨਫਲੂਐਂਸਰ ਵਲੋਂ ਇਕ ਲੜਕੇ ਦੀਆਂ ਇਤਰਾਜਯੋਗ ਵੀਡੀਓਜ ਬਣਾ ਕੇ ਬਲੈਕਮੇਲ (Blackmail) ਕੀਤਾ ਗਿਆ ਹੈ ।

ਕੌਣ ਹੈ ਇਹ ਲੜਕੀ ਜੋ ਅਜਿਹਾ ਕਰ ਰਹੀ ਹੈ

ਮਿਲੀ ਜਾਣਕਾਰੀ ਅਨੁਸਾਰ ਸੰਭਾਲ ਵਿਖੇ ਜੋ ਇਕ ਸੋਸ਼ਲ ਮੀਡੀਆ ਪ੍ਰਭਾਵਕ (Social media influencer) ਲੜਕੀ ਵਲੋਂ ਆਪਣੇ ਹੀ ਇਕ ਦੋਸਤ ਦੀਆਂ ਇਤਰਾਜਯੋਗ ਵੀਡੀਓਜ ਬਣਾ ਕੇ ਬਲੈਕਮੇਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਦੀ ਪਛਾਣ ਅਰੀਸ਼ ਦੇ ਤੌਰ 'ਤੇ ਹੋਈ ਹੈ । ਦੱਸਣਯੋਗ ਹੈ ਕਿ ਇਸ ਕੰਮ ਵਿਚ ਉਸ ਨਾਲ ਦੋ ਨੌਜਵਾਨ ਹੋਰ ਵੀ ਹਨ ।

ਪੁਲਸ ਨੇ ਕਰ ਲਿਆ ਹੈ ਨੌਜਵਾਨ ਦੀ ਸਿ਼ਕਾਇਤ ਤੇ ਕੇਸ ਦਰਜ

ਸੋਸ਼ਲ ਮੀਡੀਆ ਇਨਫਲੂਐਂਸਰ ਵਲੋਂ ਨੌਜਵਾਨ ਦੀ ਇਤਰਾਜਯੋਗ ਫੋਟੋਆਂ ਤੇ ਵੀਡੀਓ ਬਣਾ ਕੇ ਜੋ ਉਸਨੂੰ ਬਲੈਕਮੇਲ ਕਰਦਿਆਂ ਉਸ ਤੋਂ ਹਜ਼ਾਰਾਂ ਰੁਪਏ ਲੈ ਲਏ ਹਨ ਦੇ ਮਾਮਲੇ ਵਿਚ ਪੁਲਸ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਅਰੀਸ਼ਾ ਅਤੇ ਦੋ ਮੁੰਡਿਆਂ ਵਿਰੁੱਧ ਬਲੈਕਮੇਲਿੰਗ ਦਾ ਮਾਮਲਾ ਦਰਜ (Case registered) ਕੀਤਾ ਗਿਆ ਹੈ । ਅਰੀਸ਼ ਤੇ ਨੌਜਵਾਨ ਵਲੋਂ ਦੋਸ਼ ਲਗਾਇਆ ਗਿਆ ਹੈ ਕਿ ਅਰੀਸ਼ਾ (Arisha) ਨੇ ਇੱਕ ਨੌਜਵਾਨ ਨੂੰ ਪਿਆਰ ਦੇ ਜਾਲ ਵਿੱਚ ਫਸਾਉਣ ਤੋਂ ਬਾਅਦ ਉਸ ਦੀਆਂ ਇਤਰਾਜ਼ਯੋਗ ਫੋਟੋਆਂ ਅਤੇ ਵੀਡੀਓ ਬਣਾਈਆਂ ਤੇ ਫਿਰ ਉਹ ਉਸਨੂੰ ਬਲੈਕਮੇਲ ਕਰਨ ਲੱਗੀ । ਉਸਨੇ 55 ਹਜ਼ਾਰ ਰੁਪਏ ਦੀ ਮੰਗ ਕੀਤੀ ਤੇ ਕਿਹਾ ਕਿ ਜੇਕਰ ਤੂੰ ਮੈਨੂੰ ਪੈਸੇ ਨਹੀਂ ਦਿੱਤੇ ਤਾਂ ਮੈਂ ਫੋਟੋਆਂ ਅਤੇ ਵੀਡੀਓ ਵਾਇਰਲ ਕਰ ਦਿਆਂਗੀ ।

ਝੂਠੇ ਮਾਮਲੇ ਵਿਚ ਫਸਾਉਣ ਦੀ ਦਿੱਤੀ ਲੜਕੀ ਨੇ ਲੜਕੇ ਨੂੰ ਧਮਕੀ

ਅਰੀਸ਼ਾ ਨੇ ਪੈਸੇ ਨਾ ਦੇਣ `ਤੇ ਉਸਨੂੰ ਛੇੜਛਾੜ ਦੇ ਝੂਠੇ ਮਾਮਲੇ ਵਿੱਚ ਫਸਾਉਣ ਦੀ ਧਮਕੀ ਵੀ ਦਿੱਤੀ । ਜਿਸ ਤੋਂ ਡਰ ਕੇ ਨੌਜਵਾਨ ਨੇ ਅਰੀਸ਼ਾ ਨੂੰ ਪੈਸੇ ਦੇ ਦਿੱਤੇ ਪਰ ਇਸ ਤੋਂ ਬਾਅਦ ਵੀ ਬਲੈਕਮੇਲਿੰਗ ਜਾਰੀ ਰਹੀ । ਇਸ ਸਭ ਤੋਂ ਤੰਗ ਆ ਕੇ ਨੌਜਵਾਨ ਨੇ ਸੰਭਲ ਕੋਤਵਾਲੀ ਥਾਣੇ ਵਿੱਚ ਸਿ਼ਕਾਇਤ ਕੀਤੀ । ਜਿਸ ਤੇ ਪੁਲਸ ਨੇ ਐਫ. ਆਈ. ਆਰ. ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

ਕੌਣ ਹੈ ਇਹ ਪੀੜ੍ਹਤ ਲੜਕਾ

ਜਿਸ ਲੜਕੇ ਨੂੰ ਲੜਕੀ ਵਲੋਂ ਆਪਣੇ ਦੋ ਦੋਸਤਾਂ ਨਾਲ ਮਿਲ ਕੇ ਬਲੈਕਮੇਲ ਕੀਤਾ ਜਾ ਰਿਹਾ ਹੈ ਦਾ ਪੀੜ੍ਹਤ ਨੌਜਵਾਨ ਮੁਹੱਲਾ ਚੌਧਰੀ ਸਰਾਏ ਦਾ ਰਹਿਣ ਵਾਲਾ 22 ਸਾਲਾ ਸ਼ਾਹਰੁਖ ਨਾਮ ਦਾ ਨੌਜਵਾਨ ਹੈ ਜੋ ਇੱਕ ਫਾਸਟ ਫੂਡ ਸੈਂਟਰ ਚਲਾਉਂਦਾ ਹੈ । ਸ਼ਾਹਰੁਖ ਨੇ ਦੱਸਿਆ ਕਿ ਤਿੰਨ ਸਾਲ ਪਹਿਲਾਂ ਉਹ ਨੈਨੀਤਾਲ ਘੁੰਮਣ ਗਿਆ ਸੀ ਤਾਂ ਉੱਥੇ ਉਸਦੀ ਮੁਲਾਕਾਤ ਮੁਹੱਲਾ ਦੀਪਾ ਸਰਾਏ ਦੀ ਰਹਿਣ ਵਾਲੀ ਅਰੀਸ਼ਾ ਨਾਲ ਹੋਈ ਸੀ ।

ਅਰੀਸ਼ਾ ਇੱਕ ਸੋਸ਼ਲ ਮੀਡੀਆ ਪ੍ਰਭਾਵਕ ਹੈ ਜਿਸਦੇ ਇੰਸਟਾਗ੍ਰਾਮ `ਤੇ ਲੱਖਾਂ ਫਾਲੋਅਰਜ਼ ਹਨ । ਦੋਵੇਂ ਇੱਕੋ ਸ਼ਹਿਰ ਦੇ ਸਨ, ਇਸ ਲਈ ਉਨ੍ਹਾਂ ਨੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਹੌਲੀ-ਹੌਲੀ, ਰਿਸ਼ਤਾ ਅੱਗੇ ਵਧਦਾ ਗਿਆ। ਫ਼ੋਨ `ਤੇ ਗੱਲ ਕਰਨ ਤੋਂ ਇਲਾਵਾ ਉਹ ਮਿਲਣ ਵੀ ਲੱਗ ਪਏ । ਇਸ ਦੌਰਾਨ, ਉਸ ਦੀਆਂ ਇਤਰਾਜ਼ਯੋਗ ਫੋਟੋਆਂ ਅਤੇ ਵੀਡੀਓਜ਼ ਲਈਆਂ ਗਈਆਂ ।

Related Post

Instagram