ਸੋਨਾਲੀ ਗਿਰੀ ਬਣੀ ਸਿੱਖਿਆ ਵਿਭਾਗ ਦੀ ਸੈਕਟਰੀ ਚੰਡੀਗੜ੍ਹ, 19 ਜਨਵਰੀ 2026 : ਪੰਜਾਬ ਸਰਕਾਰ ਨੇ ਸੀਨੀਅਰ (ਆਈ. ਏ. ਐਸ.) ਅਫ਼ਸਰ ਸੋਨਾਲੀ ਗਿਰੀ ਨੂੰ ਸਿੱਖਿਆ ਵਿਭਾਗ ਦਾ ਨਵਾਂ ਸੈਕਟਰੀ ਨਿਯੁਕਤ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਦੇ ਕੋਲ ਸਿੱਖਿਆ ਵਿਭਾਗ ਦੇ ਨਾਲ ਨਾਲ ਉਚੇਰੀ ਸਿੱਖਿਆ ਵਿਭਾਗ ਅਤੇ ਭਾਸ਼ਾ ਵਿਭਾਗ ਦਾ ਵੀ ਚਾਰਜ ਹੋਵੇਗਾ।
