ਕੈਨੇਡਾ ਵਿਖੇ ਹੋਈ ਇਕ ਹੋਰ ਨੌਜਵਾਨ ਦੀ ਮੌਤ ਬਰਨਾਲਾ (ਮਾਹਲਾ ਕਲਾਂ), 20 ਜਨਵਰੀ 2026 : ਪੰਜਾਬ ਦੇ ਜਿ਼ਲਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਮਾਹਲ ਕਲਾਂ ਦੇ ਪਿੰਡ ਗੁਰਮ ਦੇ ਇਕ 24 ਸਾਲਾ ਨੌਜਵਾਨ ਦੀ ਕੈਨੇਡਾ ਵਿਖੇ ਮੌ ਹੋ ਗਈ ਹੈ। ਕੌਣ ਹੈ ਇਹ ਨੌਜਵਾਨ ਪਿੰਡ ਗੁਰਮ ਦਾ 24 ਸਾਲਾ ਇਹ ਨੌਜਵਾਨ ਰਾਜਪ੍ਰੀਤ ਜਿਸਦੀ ਕੈਨੇਡਾ ਵਿਖੇ ਮੌਤ ਹੋ ਗਈ ਹੈ ਦੀ ਖਬਰ ਮਿਲਦਿਆਂ ਹੀ ਘਰ ਦੇ ਪਿੰਡ ਦੋਵੇਂ ਹੀ ਥਾਵਾਂ ਤੇ ਸੋਗ ਦੀ ਲਹਿਰ ਦੌੜ ਗਈ ਹੈ। ਮ੍ਰਿਤਕ ਦੇ ਪਿਤਾ ਕੁਲਵੰਤ ਸਿੰਘ ਅਤੇ ਮਾਂ ਬਲਜਿੰਦਰ ਕੌਰ ਨੇ ਦੱਸਿਆ ਕਿ ਉਹ ਇੱਕ ਛੋਟੇ ਕਿਸਾਨ ਪਰਿਵਾਰ ਨਾਲ ਸਬੰਧਤ ਹਨ। ਆਪਣੇ ਇਕਲੌਤੇ ਪੁੱਤਰ ਦੇ ਉੱਜਵਲ ਭਵਿੱਖ ਨੂੰ ਯਕੀਨੀ ਬਣਾਉਣ ਲਈ, ਉਨ੍ਹਾਂ ਨੇ ਲਗਭਗ 18 ਲੱਖ ਰੁਪਏ ਦਾ ਕਰਜ਼ਾ ਲਿਆ ਅਤੇ ਅਪ੍ਰੈਲ 2024 ਵਿੱਚ ਭਾਸ਼ਾ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਰਾਜਪ੍ਰੀਤ ਸਿੰਘ ਨੂੰ ਸਟੱਡੀ ਵੀਜ਼ੇ `ਤੇ ਵਿਦੇਸ਼ ਭੇਜ ਦਿੱਤਾ। ਸਟਡੀ ਵੀਜ਼ਾ ਤੇ ਗਿਆ ਸੀ ਪਰ ਮਿਲੀ ਮੌਤ ਦੀ ਖਬਰ ਨੌਜਵਾਨ ਰਾਜਪ੍ਰੀਤ ਸਿੰਘ ਜੋ ਕਿ ਇਸ ਵੇਲੇ ਕੈਨੇਡਾ ਦੇ ਬਰੈਂਪਟਨ ਵਿੱਚ ਪੜ੍ਹ ਰਿਹਾ ਸੀ ਅਤੇ ਸਰੀ ਵਿੱਚ ਰਹਿ ਰਿਹਾ ਸੀ ਦੇ ਪਰਿਵਾਰ ਦੇ ਅਨੁਸਾਰ ਉਨ੍ਹਾਂ ਨੂੰ 17 ਜਨਵਰੀ ਨੂੰ ਵਿਦੇਸ਼ ਵਿੱਚ ਰਹਿੰਦੇ ਇੱਕ ਰਿਸ਼ਤੇਦਾਰ ਦੇ ਫ਼ੋਨ ਰਾਹੀਂ ਇਹ ਦੁਖਦਾਈ ਖ਼ਬਰ ਮਿਲੀ। ਮੌਤ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਸਪੱਸ਼ਟ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ।
