ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਮੌਕੇ ਵਿਸ਼ੇਸ਼ ਪਾਬੰਦੀਆਂ ਦਾ ਐਲਾਨ
- by Jasbeer Singh
- November 19, 2025
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਮੌਕੇ ਵਿਸ਼ੇਸ਼ ਪਾਬੰਦੀਆਂ ਦਾ ਐਲਾਨ ਅੰਮ੍ਰਿਤਸਰ, 19 ਨਵੰਬਰ 2025 : ਵਧੀਕ ਡਿਪਟੀ ਕਮਿਸ਼ਨਰ (ਏ. ਡੀ. ਸੀ.) ਰੋਹਿਤ ਗੁਪਤਾ ਨੇ ਭਾਰਤੀ ਸਿਵਲ ਸੁਰੱਖਿਆ ਜ਼ਾਬਤਾ-2023 ਦੀ ਧਾਰਾ 163 ਅਧੀਨ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਹੁਕਮ ਜਾਰੀ ਕੀਤੇ ਹਨ ਕਿ ਨਗਰ ਕੀਰਤਨ ਦੇ ਰਸਤੇ ‘ਤੇ ਸ਼ਰਾਬ ਦੀਆਂ ਦੁਕਾਨਾਂ, ਢਾਬੇ, ਪਾਨ-ਬੀੜੀ, ਤੰਬਾਕੂ-ਸਿਗਰਟ ਦੀਆਂ ਦੁਕਾਨਾਂ ਅਤੇ ਅੰਡੇ, ਮਾਸ ਅਤੇ ਮੱਛੀ ਦੀਆਂ ਦੁਕਾਨਾਂ 20 ਅਤੇ 21 ਨਵੰਬਰ ਨੂੰ ਪੂਰੀ ਤਰ੍ਹਾਂ ਬੰਦ ਰਹਿਣਗੀਆਂ । ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ (punjab sarkar) 20 ਨਵੰਬਰ ਨੂੰ ਗੁਰਦਾਸਪੁਰ ਜ਼ਿਲ੍ਹੇ ਤੋਂ ਸ੍ਰੀ ਆਨੰਦਪੁਰ ਸਾਹਿਬ ਤੱਕ ਇੱਕ ਵਿਸ਼ੇਸ਼ ਨਗਰ ਕੀਰਤਨ ਦਾ ਆਯੋਜਨ ਕਰੇਗੀ, ਜੋ ਮਹਿਤਾ ਚੌਕ ਤੋਂ ਅੰਮ੍ਰਿਤਸਰ ਜ਼ਿਲ੍ਹੇ ਦੀ ਸਰਹੱਦ ਵਿੱਚ ਦਾਖਲ ਹੋਵੇਗਾ । ਨਗਰ ਕੀਰਤਨ ਰਸਤਾ ਬਾਬਾ ਬਕਾਲਾ ਸਾਹਿਬ, ਰਹੀਆ, ਜੰਡਿਆਲਾ ਗੁਰੂ, ਗੋਲਡਨ ਗੇਟ, ਰਾਮ ਤਲਾਈ ਚੌਕ, ਘਿਓ ਮੰਡੀ ਅਤੇ ਗੁਰਦੁਆਰਾ ਸ਼ਹੀਦਾਂ ਸਾਹਿਬ ਵਿੱਚੋਂ ਹੁੰਦਾ ਹੋਇਆ ਡੇਰਾ ਬਾਬਾ ਭੂਰੀ ਵਾਲੇ ਪਹੁੰਚੇਗਾ । ਦੋ ਦਿਨਾਂ ਲਈ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਵੇਗੀ 21 ਨਵੰਬਰ ਨੂੰ ਨਗਰ ਕੀਰਤਨ ਡੇਰਾ ਬਾਬਾ ਭੂਰੀ ਵਾਲੇ ਤੋਂ ਮੁੜ ਸ਼ੁਰੂ ਹੋਵੇਗਾ ਅਤੇ ਸ੍ਰੀ ਸ਼ਹੀਦ ਗੰਜ ਸਾਹਿਬ, ਗਿਲਵਾਲੀ ਗੇਟ, ਹਕੀਮਾ ਗੇਟ, ਖਜ਼ਾਨਾ ਗੇਟ, ਝੱਬਲ ਰੋਡ ਅਤੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਤੱਕ ਜਾਵੇਗਾ। ਇਸ ਰਸਤੇ ਦੇ ਦੋਵੇਂ ਪਾਸੇ ਸਥਿਤ ਸਾਰੀਆਂ ਸ਼ਰਾਬ, ਪਾਨ-ਬੀੜੀ, ਤੰਬਾਕੂ-ਸਿਗਰਟ ਵਾਲੀਆਂ ਦੁਕਾਨਾਂ ਦੇ ਨਾਲ-ਨਾਲ ਆਂਡੇ, ਮਾਸ ਅਤੇ ਮੱਛੀ ਦੀਆਂ ਦੁਕਾਨਾਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਵੇਗੀ । ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਨਗਰ ਕੀਰਤਨ ਦੀ ਸਜਾਵਟ ਅਤੇ ਧਾਰਮਿਕ ਮਰਿਆਦਾ ਬਣਾਈ ਰੱਖਣ ਲਈ ਇਹ ਕਦਮ ਜ਼ਰੂਰੀ ਹੈ ।
