
ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸ਼ਾਂਤੀ ਨਗਰ ਦਾ ਦਸਵੀਂ ਅਤੇ ਬਾਰਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ।
- by Jasbeer Singh
- May 13, 2025

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸ਼ਾਂਤੀ ਨਗਰ ਦਾ ਦਸਵੀਂ ਅਤੇ ਬਾਰਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ। ਅੱਜ ਮਿਤੀ 13 ਮਈ ਨੂੰ ਸੀ. ਬੀ. ਐਸ. ਈ. ਵੱਲੋਂ ਦਸਵੀ ਅਤੇ ਬਾਰਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ। ਸੈਸ਼ਨ 2024-25 ਦੌਰਾਨ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਪਟਿਆਲਾ ਦੇ ਵਿਦਿਆਰਥੀਆਂ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦਸਵੀਂ ਅਤੇ ਬਾਰਵੀਂ ਦੀ ਪ੍ਰੀਖਿਆ ਵਿੱਚ 100% ਨਤੀਜਾ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ । ਦਸਵੀਂ ਜਮਾਤ ਦੇ ਸੂਖਮਪ੍ਰੀਤ ਸਿੰਘ ਅਤੇ ਉਪਿੰਦਰ ਕੁਮਾਰ ਨੇ 94% ਅੰਕ ਪ੍ਰਾਪਤ ਕਰ ਕੇ ਸਕੂਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਰੋਬਿਨਦੀਪ ਸਿੰਘ ਨੇ 91%, ਗੌਰਸ਼ ਭਾਟੀਆ, ਸ਼ਗੁਨ ਖਾਨ , ਸੁਹਾਨੀ ਅਤੇ ਸੁਖਬੀਰ ਸਿੰਘ ਨੇ 90%, ਹਰਲੀਨ ਕੌਰ, ਸੁਖਲੀਨ ਕੌਰ, ਜੰਨਤ ਜਟਾ, ਅੰਤਰਾ, ਸਿਮਰਨ ਕੌਰ ਅਤੇ ਵਿਵੇਕ ਕੁਮਾਰ ਨੇ 89% ਅੰਕ ਪ੍ਰਾਪਤ ਕਰ ਕੇ ਸਕੂਲ ਅਤੇ ਮਾਪਿਆ ਦਾ ਮਾਣ ਵਧਾਇਆ। ਇਸੇ ਤਰਾਂ ਬਾਰਵੀਂ ਜਮਾਤ ਦੇ ਜਤਿਨ ਸ਼ਰਮਾ ਨੇ 95.8% ਅੰਕ ਪ੍ਰਾਪਤ ਕਰ ਕੇ ਸਕੂਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਦੌਰਾਨ ਸਮਰਿਤੀ ਨੇ 95.2%, ਤਰਨਦੀਪ ਕੌਰ ਨੇ 94.6%, ਗਰੀਮਾ ਨੇ 94%, ਹਰਵੀਨ ਕੌਰ ਨੇ 93.6%, ਅਸ਼ੂਨੀਤ ਕੌਰ ਨੇ 93.2%, ਅਰਸ਼ਪ੍ਰੀਤ ਕੌਰ ਨੇ 92.6%, ਭਵਨੂਰ ਕੌਰ ਨੇ 92%, ਭਵਨੀਤ ਕੌਰ ਅਤੇ ਸੁਖਮਨਪਰੀਤ ਕੌਰ ਨੇ 91.6%, ਭਰਤਰਾਜ ਜਿੰਦਲ ਅਤੇ ਤਨੀਸ਼ਾ ਠਾਕੁਰ ਨੇ 90.4%, ਹਰਪ੍ਰੀਤ ਕੌਰ ਨੇ 90% ਅੰਕ ਪ੍ਰਾਪਤ ਕਰਕੇ ਸਕੂਲ ਦਾ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਡਾ.ਕੰਵਲਜੀਤ ਕੌਰ ਅਤੇ ਡਾਇਰੈਕਟਰ ਮੈਡਮ ਸਰਦਾਰਨੀ ਜਸਵਿੰਦਰ ਕੌਰ ਦਰਦੀ ਜੀ ਨੇ ਵਿਦਿਆਰਥੀਆਂ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਬਹੁਤ -ਬਹੁਤ ਵਧਾਈ ਦਿੱਤੀ ਅਤੇ ਕਿਹਾ ਕਿ ਅਧਿਆਪਕਾਂ ਨੇ ਆਧੁਨਿਕ ਤਕਨੀਕਾਂ ਦੇ ਨਾਲ ਵਿਦਿਆਰਥੀਆਂ ਵੱਲ ਖ਼ਾਸ ਤਵੱਜੋਂ ਦੇ ਕੇ ਵਿਦਿਆਰਥੀਆਂ ਨੂੰ ਇਸ ਸਫ਼ਲਤਾ ਤੱਕ ਪਹੁੰਚਾਉਣ ਲਈ ਦਿਨ ਰਾਤ ਮਿਹਨਤ ਕਰਵਾਈ ਇਸ ਲਈ ਉਹ ਵਿਸ਼ੇਸ਼ ਤੌਰ 'ਤੇ ਵਧਾਈ ਦੇ ਹੱਕਦਾਰ ਹਨ। ਉਹਨਾਂ ਨੇ ਵਿਦਿਆਰਥੀਆਂ ਨੂੰ ਉਹਨਾਂ ਦੇ ਸੁਨਹਿਰੀ ਭਵਿੱਖ ਲਈ ਨਿੱਘੀ ਅਸੀਸ ਦਿੱਤੀ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.