
Patiala News
0
ਸ੍ਰੀ ਰਵਿਨੰਦਨ ਸ਼ਾਸਤਰੀ ਜੀ ਮਹਾਰਾਜ ਦਾ ਧਰਮ ਪ੍ਰਚਾਰਕ ਸੰਜੀਵ ਗੁਰੂ ਜੀ ਨੇ ਕੀਤਾ ਸਵਾਗਤ
- by Jasbeer Singh
- April 27, 2024

ਪਟਿਆਲਾ, 27 ਅਪ੍ਰੈਲ (ਜਸਬੀਰ)-ਸ਼ਾਹੀ ਸ਼ਹਿਰ ਪਟਿਆਲਾ ਵਿਖੇ ਵਰਿੰਦਾਵਨ ਦੀ ਪਵਿੱਤਰ ਧਰਤੀ ਤੋਂ ਪਹੁੰਚੇ ਕਥਾ ਵਾਚਕ ਸ੍ਰੀ ਰਵਿਨੰਦਨ ਸ਼ਾਸਤਰੀ ਜੀ ਮਹਾਰਾਜ ਦਾ ਧਰਮ ਪ੍ਰਚਾਰਕ ਸੰਜੀਵ ਗੁਰੂ ਜੀ ਨੇ ਭਰਵਾਂ ਸਵਾਗਤ ਕੀਤਾ। ਦੱਸਣਯੋਗ ਹੈ ਕਿ ਬੀਤੇ ਦਿਨਾਂ ਸ੍ਰੀ ਹਨੂੰਮਾਨ ਜਨਮ ਮਹਾਉਤਸਵ ਮੌਕੇ ਆਯੋਜਿਤ ਸ੍ਰੀ ਹਨੂੰਮਾਨ ਜਾਗਰਣ ਦੌਰਾਨ ਕਥਾ ਵਾਚਕ ਸ੍ਰੀ ਰਵਿਨੰਦਨ ਸ਼ਾਸਤਰੀ ਜੀ ਨੇ ਸਤਿਸੰਗ ਕਰਨ ਦਾ ਵਿਸ਼ੇਸ਼ ਮੌਕਾ ਵੀ ਪ੍ਰਾਪਤ ਹੋਇਆ। ਇਸ ਮੌਕੇ ਸ਼ੇਰੋਂ ਵਾਲਾ ਸਿੱਧ ਸ੍ਰੀ ਹਨੂੰੂਮਾਨ ਮੰਦਰ ਦੇ ਪ੍ਰਸਿੱਧ ਜੋਤਿਸ਼ਾਚਾਰਿਆ ਸ੍ਰੀ ਵਿਨੇ ਸ਼ਰਮਾ, ਆਚਾਰਿਆ ਹੇਮੰਤ ਸ਼ਾਸਤਰੀ ਪੰਡਤ ਹਰੀਓਮ ਸ਼ਰਮਾ, ਰਾਮ ਭਗਤ ਪ੍ਰਧਾਨ ਵਰੁਣ ਜਿੰਦਲ, ਸੁਸ਼ੀਲ ਨਈਅਰ, ਮਹੇਸ਼ ਕਨੌਜੀਆ ਮੌਜੂਦ ਸਨ।