ਨਾਬਾਲਗਾ ਦੇ ਕਤਲ ਦੇ ਦੋਸ਼ `ਚ ਮਤਰੇਆ ਪਿਤਾ ਗ੍ਰਿਫ਼ਤਾਰ ਨੋਇਡਾ, 30 ਅਪ੍ਰੈਲ 2026 : ਗੌਤਮਬੁੱਧ ਨਗਰ ਜਿ਼ਲੇ ਦੇ ਜੇਵਰ ਥਾਣਾ ਖੇਤਰ ਵਿਚ 17 ਸਾਲਾ ਨਾਬਾਲਗਾ ਦੇ ਕਤਲ ਦੇ ਦੋਸ਼ ਵਿਚ ਉਸ ਦੇ ਮਤਰੇਏ ਪਿਤਾ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਕੌਣ ਹੈ ਇਹ ਮਤਰੇਆ ਪਿਤਾ ਪੁਲਸ ਅਨੁਸਾਰ ਰੋਹੀ ਪਿੰਡ ਦੇ ਨਿਵਾਸੀ ਸੁਰਿੰਦਰ (45) ਨੇ 20 ਅਪ੍ਰੈਲ ਨੂੰ ਆਪਣੀ ਮਤਰੇਈ ਧੀ ਰੀਆ ਦਾ ਕਥਿਤ ਤੌਰ `ਤੇ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਯਮੁਨਾ ਕਿਨਾਰੇ ਜੰਗਲ ਵਿਚ ਸੁੱਟ ਦਿੱਤਾ । ਘਟਨਾ ਨੂੰ ਸਬੂਤ ਲੁਕਾਉਣ ਲਈ ਮੁਲਜ਼ਮ ਨੇ ਥਾਣੇ ਵਿਚ ਨਾਬਾਲਗਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਸੀ । ਜੇਵਰ ਥਾਣਾ ਮੁਖੀ ਇੰਸਪੈਕਟਰ ਸੰਜੇ ਕੁਮਾਰ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਸ਼ੱਕ ਦੇ ਆਧਾਰ `ਤੇ ਸੁਰਿੰਦਰ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਗਈ ।
