
ਐਸ. ਟੀ. ਐਫ. ਅਤੇ ਪੰਜਾਬ ਪੁਲਸ ਨੇ ਕੀਤਾ ਬੱਬਰ ਖਾਲਸਾ ਦਾ ਅੱਤਵਾਦੀ ਗ੍ਰਿਫ਼ਤਾਰ
- by Jasbeer Singh
- March 6, 2025

ਐਸ. ਟੀ. ਐਫ. ਅਤੇ ਪੰਜਾਬ ਪੁਲਸ ਨੇ ਕੀਤਾ ਬੱਬਰ ਖਾਲਸਾ ਦਾ ਅੱਤਵਾਦੀ ਗ੍ਰਿਫ਼ਤਾਰ ਹੈਂਡ ਗ੍ਰਨੇਡ ਅਤੇ ਵਿਸਫੋਟਕ ਸਮੱਗਰੀ ਵੀ ਹੋਈ ਬਰਾਮਦ ਕੌਸ਼ਾਂਬੀ : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਕੌਸਾਂਬੀ ਵਿਖੇ ਐਸ. ਟੀ. ਐਫ. ਅਤੇ ਪੰਜਾਬ ਪੁਲਸ ਨੇ ਵੀਰਵਾਰ ਸਵੇਰੇ 3:30 ਵਜੇ ਛਾਪਾ ਮਾਰਿਆ ਅਤੇ ਲਾਜ਼ਰ ਮਸੀਹ ਨੂੰ ਗ੍ਰਿਫ਼ਤਾਰ ਕਰ ਲਿਆ । ਉਹ ਪੰਜਾਬ ਦੇ ਅੰਮ੍ਰਿਤਸਰ ਜਿ਼ਲ੍ਹੇ ਦੇ ਪਿੰਡ ਕੁਰਲੀਆਣਾ ਦਾ ਰਹਿਣ ਵਾਲਾ ਹੈ। ਪਿਛਲੇ ਸਾਲ 24 ਸਤੰਬਰ ਨੂੰ ਲਾਜ਼ਰ ਮਸੀਹ ਪੰਜਾਬ ਪੁਲਸ ਦੀ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਸੀ । ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਇੱਕ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਉਸਦੀ ਪਛਾਣ ਲਾਜ਼ਰ ਮਸੀਹ ਵਜੋਂ ਹੋਈ ਹੈ । ਯੂ. ਪੀ. ਐਸ. ਟੀ. ਐਫ. ਦੇ ਅਨੁਸਾਰ, ਉਹ ਬੀ. ਕੇ. ਆਈ. ਦੇ ਜਰਮਨੀ ਸਥਿਤ ਮਾਡਿਊਲ ਦੇ ਮੁਖੀ ਸਵਰਨ ਸਿੰਘ ਉਰਫ ਜੀਵਨ ਫੌਜੀ ਲਈ ਕੰਮ ਕਰਦਾ ਸੀ । ਉਹ ਪਾਕਿਸਤਾਨ ਦੀ ਖੂਫੀਆ ਏਜੰਸੀ ਆਈ. ਐਸ. ਆਈ. ਨਾਲ ਵੀ ਸਿੱਧੇ ਸੰਪਰਕ ਵਿੱਚ ਸੀ । ਐਸ. ਟੀ. ਐਫ. ਨੇ ਉਸ ਕੋਲੋਂ 3 ਹੈਂਡ ਗ੍ਰਨੇਡ, 2 ਡੈਟੋਨੇਟਰ, 1 ਵਿਦੇਸ਼ੀ ਪਿਸਤੌਲ ਅਤੇ 13 ਕਾਰਤੂਸ ਬਰਾਮਦ ਕੀਤੇ ਹਨ । ਇਸ ਤੋਂ ਇਲਾਵਾ ਗਾਜ਼ੀਆਬਾਦ ਦੇ ਪਤੇ ਵਾਲਾ ਇੱਕ ਆਧਾਰ ਕਾਰਡ ਅਤੇ ਸਿਮ ਕਾਰਡ ਤੋਂ ਬਿਨਾਂ ਇੱਕ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.