ਐਸ. ਟੀ. ਐਫ. ਨੇ ਕੀਤਾ ਰੋਹਿਤ-ਗੋਦਾਰਾ-ਗੋਲਡੀ ਬਰਾੜ ਗੈਂਗ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ
- by Jasbeer Singh
- January 16, 2026
ਐਸ. ਟੀ. ਐਫ. ਨੇ ਕੀਤਾ ਰੋਹਿਤ-ਗੋਦਾਰਾ-ਗੋਲਡੀ ਬਰਾੜ ਗੈਂਗ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਗੁਰੂਗ੍ਰਾਮ, 16 ਜਨਵਰੀ 2026 : ਹਰਿਆਣਾ ਪੁਲਸ ਦੀ ਸਪੈਸ਼ਲ ਟਾਸਕ ਫੋਰਸ (ਐਸ. ਟੀ. ਐਫ.) ਵਲੋਂ ਰੋਹਿਤ ਗੋਦਾਰਾ-ਗੋਲਡੀ ਬਰਾੜ ਗੈਂਗ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਚਾਰ ਵਿਦੇਸ਼ੀ ਹਥਿਆਰ ਬਰਾਮਦ ਕੀਤੇ ਹਨ। ਪੁਲਿਸ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ। ਕੌਣ ਕੌਣ ਹਨ ਚਾਰ ਜਿਨ੍ਹਾਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ ਐਸ. ਟੀ. ਐਫ. ਵਲੋਂ ਜਿਨ੍ਹਾਂ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਚ ਰਮਨ, ਲੋਕੇਸ਼, ਬਲਰਾਜ ਉਰਫ਼ ਬਲਰਾਮ ਅਤੇ ਰਵਿੰਦਰ ਸਿੰਘ ਸ਼ਾਮਲ ਹਨ। ਦੱਸਣੱਯੋਗ ਹੈ ਕਿ ਇਹ ਸਾਰੇ ਦੇ ਸਾਰੇ ਜਿਥੇ ਹਰਿਆਣਾ ਜਿ਼ਲਾ ਕੈਥਲ ਦੇ ਮੁੰਦਰੀ ਪਿੰਡ ਦੇ ਰਹਿਣ ਵਾਲੇ ਹਨ ਉਥੇ ਕਥਿਤ ਤੌਰ `ਤੇ ਅਮਰੀਕਾ ਵਿੱਚ ਸੰਗਠਿਤ ਅਪਰਾਧਿਕ ਗਤੀਵਿਧੀਆਂ ਵਿੱਚ ਵੀ ਸ਼ਾਮਲ ਹਨ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਜਿਥੇ ਰਮਨ ਅਤੇ ਲੋਕੇਸ਼ ਨੂੰ 10 ਜਨਵਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਉਥੇ ਉਸ ਤੋਂ ਬਾਅਦ ਬਲਰਾਮ ਅਤੇ ਰਵਿੰਦਰ ਸਿੰਘ ਨੂੰ 14 ਜਨਵਰੀ ਨੂੰ ਕੈਥਲ ਜਿ਼ਲ੍ਹੇ ਦੇ ਪੁੰਡਰੀ ਥਾਣਾ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਪੁੱਛਗਿੱਂਛ ਵਿਚ ਹੋਏ ਕਈ ਅਹਿਮ ਖੁਲਾਸੇ ਪੁਲਸ ਵਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਚਾਰੋਂ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਹ ਸੰਯੁਕਤ ਰਾਜ ਅਮਰੀਕਾ ਵਿੱਚ ਗੰਭੀਰ ਸੰਗਠਿਤ ਅਪਰਾਧ ਵਿੱਚ ਸ਼ਾਮਲ ਸਨ, ਜਿਸ ਵਿੱਚ 2024 ਵਿੱਚ ਕੈਲੀਫੋਰਨੀਆ ਵਿੱਚ ਗੈਂਗਸਟਰ ਸੁਨੀਲ ਯਾਦਵ ਦਾ ਕਤਲ ਵੀ ਸ਼ਾਮਲ ਹੈ । ਹਾਲਾਂਕਿ ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਕਤਲ ਦੀ ਜਿ਼ੰਮੇਵਾਰੀ ਲਈ ਸੀ। ਕੀ ਆਖਿਆ ਆਈ. ਜੀ. ਐਸ. ਟੀ. ਐਫ. ਐਸ. ਟੀ. ਐਫ. ਦੇ ਆਈ. ਜੀ. ਬੀ. ਸਤੀਸ਼ ਬਾਲਨ ਨੇ ਕਿਹਾ ਕਿ ਇਸ ਮਾਮਲੇ ਸੰਬੰਧੀ ਜਾਣਕਾਰੀ ਇੰਟਰਪੋਲ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਸਮਰੱਥ ਏਜੰਸੀਆਂ ਨਾਲ ਵੀ ਸਾਂਝੀ ਕੀਤੀ ਜਾਵੇਗੀ ਤਾਂ ਜੋ ਕਾਨੂੰਨੀ, ਜਾਂਚ ਅਤੇ ਸੰਚਾਲਨ ਪੱਧਰ `ਤੇ ਨਿਰੰਤਰ ਤਾਲਮੇਲ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਕਿਉਂਕਿ ਇਸ ਮਾਮਲੇ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੁਰੱਖਿਆ ਲਈ ਗੰਭੀਰ ਪ੍ਰਭਾਵ ਹਨ, ਇਸ ਲਈ ਸਰਹੱਦ ਪਾਰ ਅਪਰਾਧਿਕ ਜਾਂ ਰਾਸ਼ਟਰ ਵਿਰੋਧੀ ਗਤੀਵਿਧੀਆਂ ਦੀ ਪ੍ਰਭਾਵਸ਼ਾਲੀ ਮੁਕੱਦਮਾ ਚਲਾਉਣ, ਹੋਰ ਜਾਂਚ ਅਤੇ ਰੋਕਥਾਮ ਲਈ ਨਜ਼ਦੀਕੀ ਸਹਿਯੋਗ ਜ਼ਰੂਰੀ ਹੈ।
