post

Jasbeer Singh

(Chief Editor)

Punjab

ਭੇਦਭਰੇ ਹਾਲਾਤਾਂ ਵਿਚ ਵਿਦਿਆਰਥਣ ਦੀ ਹੋਈ ਮੌਤ

post-img

ਭੇਦਭਰੇ ਹਾਲਾਤਾਂ ਵਿਚ ਵਿਦਿਆਰਥਣ ਦੀ ਹੋਈ ਮੌਤ ਜਲੰਧਰ, 14 ਮਾਰਚ 2026 : ਪੰਜਾਬ ਦੇ ਸ਼ਹਿਰ ਜਲੰਧਰ ਵਿਖੇ ਇਕ 9ਵੀਂ ਜਮਾਤ ਦੀ ਵਿਦਿਆਰਥਣ ਦੀ ਲਾਸ਼ ਭੇਦਭਰੇ ਹਾਲਾਤਾਂ ਵਿਚ ਮਿਲਣ ਨਾਲ ਬੀਤੀ ਰਾਤ ਬਹੁਤ ਭਾਰੀ ਹੰਗਾਮਾ ਹੋਇਆ। ਕੌਣ ਹੈ ਇਹ ਵਿਦਿਆਰਥਣ ਮਿਲੀ ਜਾਣਕਾਰੀ ਅਨੁਸਾਰ ਜਲੰਧਰ ਦੇ ਅਰਬਨ ਅਸਟੇਟ ਫੇਜ-2 ਵਿੱਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਬਾਹਰ ਸ਼ੁੱਕਰਵਾਰ ਦੇਰ ਰਾਤ 14 ਸਾਲਾ ਵਿਦਿਆਰਥਣ ਭੂਮਿਕਾ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋਣ ਤੋਂ ਬਾਅਦ ਭਾਰੀ ਹੰਗਾਮਾ ਹੋਇਆ । ਪਰਿਵਾਰ ਨੇ ਸਕੂਲ ਪ੍ਰਬੰਧਨ `ਤੇ ਲਾਪ੍ਰਵਾਹੀ ਅਤੇ ਜਾਣਕਾਰੀ ਛੁਪਾਉਣ ਦੇ ਗੰਭੀਰ ਦੋਸ਼ ਲਗਾਏ । ਇਸ ਤੋਂ ਇਲਾਵਾ, ਪ੍ਰਦਰਸ਼ਨਕਾਰੀ ਲੋਕਾਂ ਨੇ ਪੁਲਸ ਦੀ ਮਦਦ ਨਾਲ ਸਕੂਲ ਦਾ ਗੇਟ ਖੁਲਵਾਇਆ । ਪਰਿਵਾਰ ਨੇ ਦਾਅਵਾ ਹੈ ਕਿ ਉਨ੍ਹਾਂ ਦੀ ਧੀ ਦਾ ਕਤਲ ਕੀਤਾ ਗਿਆ ਹੈ ਪਰ ਪੁਲਸ ਇਸਨੂੰ ਖੁਦਕੁਸ਼ੀ ਦੱਸ ਰਹੀ ਹੈ । ਟੈਨਿਸ ਸਿੱਖਣ ਗਈ ਵਿਦਿਆਰਥਣ ਘਰ ਹੀ ਵਾਪਸ ਨਹੀਂ ਪਰਤੀ ਮ੍ਰਿਤਕ ਲੜਕੀ ਭੂਮਿਕਾ ਬਾਰਾਦਰੀ ਦੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ 9ਵੀਂ ਜਮਾਤ ਦੀ ਵਿਦਿਆਰਥਣ ਸੀ । ਉਹ ਹਰ ਰੋਜ਼ ਟੈਨਿਸ ਦਾ ਅਭਿਆਸ ਕਰਨ ਲਈ ਅਰਬਨ ਅਸਟੇਟ ਵਿੱਚ ਸਕੂਲ ਦੀ ਦੂਜੀ ਸ਼ਾਖਾ ਵਿੱਚ ਜਾਂਦੀ ਸੀ । ਸ਼ੁੱਕਰਵਾਰ ਨੂੰ ਉਸ ਦੀ ਮਾਂ ਰਾਖੀ ਉਸ ਨੂੰ ਸਕੂਲ ਛੱਡ ਕੇ ਆਈ ਪਰ ਕੁੜੀ ਦੇਰ ਸ਼ਾਮ ਤੱਕ ਘਰ ਨਹੀਂ ਪਰਤੀ । ਬਾਅਦ ਵਿੱਚ ਉਸ ਦੀ ਲਾਸ਼ ਜਲੰਧਰ ਹਾਈਟਸ ਫਲੈਟਾਂ ਦੇ ਐਫ-ਬਲਾਕ ਨੇੜੇ ਬਰਾਮਦ ਕੀਤੀ ਗਈ । ਵਿਦਿਆਰਥਣ ਦੇ ਮਾਪਿਆਂ ਨੇ ਕੀ ਦੋਸ਼ ਲਗਾਇਆ ਲੜਕੀ ਦੇ ਪਿਤਾ ਸੁਨੀਲ ਸਿੰਗਲਾ ਅਤੇ ਮਾਂ ਰਾਖੀ ਦਾ ਦੋਸ਼ ਹੈ ਕਿ ਸਕੂਲ ਪ੍ਰਬੰਧਨ ਕੁਝ ਲੁਕਾ ਰਿਹਾ ਹੈ। ਟੈਨਿਸ ਕੋਰਟ ਐਂਟਰੀ ਰਜਿਸਟਰ ਵਿੱਚ ਭੂਮਿਕਾ ਦਾ ਨਾਮ ਚੌਥੇ ਸਥਾਨ `ਤੇ ਸੀ ਤੇ ਸ਼ੁੱਕਰਵਾਰ ਨੂੰ ਉਸ ਦੀ ਹਾਜ਼ਰ ਲੱਗੀ ਹੋਈ ਸੀ । ਰਜਿਸਟਰ ਵਿੱਚ 10 ਬੱਚਿਆਂ ਦੇ ਨਾਂ ਸਨ, ਇਨ੍ਹਾਂ ਵਿੱਚੋਂ ਸੱਤ ਕੱਲ੍ਹ ਅਭਿਆਸ ਕਰਨ ਆਏ ਸਨ, ਜਿਨ੍ਹਾਂ ਵਿੱਚ ਭੂਮਿਕਾ ਵੀ ਸ਼ਾਮਲ ਹੈ । ਪੁਲਸ ਵਲੋਂ ਲੜਕੀ ਦੇ ਮੌਤ ਦੇ ਕਾਰਨ ਦੀ ਕੀਤੀ ਜਾ ਰਹੀ ਹੈ ਜਾਂਚ ਉਨ੍ਹਾਂ ਦਾ ਕਹਿਣਾ ਹੈ ਕਿ ਪੁਲਸ ਅਤੇ ਸਕੂਲ ਪ੍ਰਸ਼ਾਸਨ ਸੀ. ਸੀ. ਟੀ. ਵੀ. ਫੁਟੇਜ ਜਾਰੀ ਕਰਨ ਵਿੱਚ ਦੇਰੀ ਕਰ ਰਹੇ ਹਨ। ਵਿਰੋਧ ਪ੍ਰਦਰਸ਼ਨ ਦੌਰਾਨ ਲੋਕਾਂ ਨੇ ਪੁਲਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਸੱਚਾਈ ਸਾਹਮਣੇ ਲਿਆਉਣ ਦੀ ਮੰਗ ਕੀਤੀ। ਜਲੰਧਰ ਪੁਲਸ ਨੂੰ ਸ਼ੁਰੂ ਵਿੱਚ ਸ਼ੱਕ ਸੀ ਕਿ ਲੜਕੀ ਨੇ ਖ਼ੁਦਕੁਸ਼ੀ ਕੀਤੀ ਹੈ ਪਰ ਫਿਲਹਾਲ ਉਨ੍ਹਾਂ ਕੋਲ ਇਸ ਬਾਰੇ ਕੋਈ ਸਪੱਸ਼ਟ ਜਵਾਬ ਨਹੀਂ ਹੈ ਕਿ ਉਹ ਕਿਹੜੇ ਹਾਲਾਤ ਵਿੱਚ ਜਲੰਧਰ ਹਾਈਟਸ ਪਹੁੰਚੀ । ਹਾਲਾਂਕਿ ਪਰਿਵਾਰ ਦਾ ਦੋਸ਼ ਹੈ ਕਿ ਇਹ ਖੁਦਕੁਸ਼ੀ ਨਹੀਂ ਸਗੋਂ ਇੱਕ ਯੋਜਨਾਬੱਧ ਕਤਲ ਸੀ।ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।

Related Post

Instagram