
ਗਲੋਬਲ ਇੰਸਟੀਚਿਊਟ ਦੀ ਵਿਦਿਆਰਥੀ ਗੁਰਲੀਨ ਨੇ ਯੂ.ਪੀ.ਐਸ.ਸੀ. ਨਤੀਜਿਆਂ ’ਚ ਪ੍ਰਾਪਤ ਕੀਤਾ 30ਵਾਂ ਰੈਂਕ
- by Jasbeer Singh
- April 23, 2024

ਪਟਿਆਲਾ, (ਜਸਬੀਰ ) : ਇਸ ਸਾਲ ਹੋਈਆਂ ਯੂ.ਪੀ.ਐਸ.ਸੀ. ਦੀਆਂ ਪਰੀਖਿਆਵਾਂ ਦੇ ਨਤੀਜਿਆਂ ਵਿਚ ਗਲੋਬਲ ਇੰਸਟੀਚਿਊਟ ਫਾਰ ਆਈ.ਏ.ਐਸ. ਦੀ ਵਿਦਿਆਰਥੀ ਡਾ. ਗੁਰਲੀਨ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 30ਵਾਂ ਰੈਂਕ ਹਾਸਿਲ ਕੀਤਾ। ਨਤੀਜਿਆਂ ਤੋਂ ਬਾਅਦ ਡਾ. ਗੁਰਲੀਨ ਕੌਰ ਨੂੰ ਗਲੋਬਲ ਇੰਸਟੀਚਿਊਟ ਦੀ ਆਨਰ ਅਤੇ ਅਪਣੀ ਮੈਨਟੌਰ ਡਾ. ਰੰਜਨਾ ਸ਼ਰਮਾ ਨੇ ਵਧਾਈਆਂ ਦਿੱਤੀਆਂ। ਇਸ ਖੁਸ਼ੀ ਦੇ ਮੌਕੇ ’ਤੇ ਡਾ. ਗੁਰਲੀਨ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਗਲੋਬਲ ਇੰਸਟੀਚਿਊਟ ਵਿਚ ਸਿੱਖਿਆ ਹਾਸਿਲ ਕੀਤੀ ਅਤੇ ਇਸ ਮੁਕਾਮ ਨੂੰ ਹਾਸਿਲ ਕਰ ਸਕੀ, ਇਸ ਲਈ ਮੈਂ ਇੰਸਟੀਚਿਊਟ ਦੇ ਮੈਡਮ ਡਾ. ਰੰਜਨਾ ਸ਼ਰਮਾ ਦਾ ਦਿਲੋਂ ਧੰਨਵਾਦ ਕਰਦੀ ਹਾਂ ਕਿ ਉਨ੍ਹਾਂ ਵੱਲੋਂ ਦਿੱਤੀ ਸਹੀ ਗਾਈਡੇਂਸ ਅਤੇ ਚੰਗੀ ਸਿੱਖਿਆ ਕਰਕੇ ਮੈਂ ਇੰਨਾ ਚੰਗਾ ਨਤੀਜਾ ਹਾਸਿਲ ਕਰ ਸਕੀ। ਇਸ ਮੌਕੇ ਗੱਲਬਾਤ ਕਰਦਿਆਂ ਡਾ. ਰੰਜਨਾ ਸ਼ਰਮਾ ਨੇ ਕਿਹਾ ਕਿ ਮੇਨੂੰ ਮਾਣ ਹੈ ਕਿ ਡਾ. ਗੁਰਲੀਨ ਕੌਰ ਨੇ ਦੇਸ਼ ਦੀ ਸਭ ਤੋਂ ਮੁਸ਼ਕਲ ਦੱਸੀ ਜਾਣ ਵਾਲੀ ਪਰੀਖਿਆ ਯੂ.ਪੀ.ਐਸ.ਸੀ. ਵਿਚ ਅਪਣੀ ਲਗਨ ਅਤੇ ਮਿਹਨਤ ਨਾਲ 30ਵਾਂ ਰੈਂਕ ਹਾਸਿਲ ਕੀਤਾ ਹੈ ਅਤੇ ਮਾਤਾ ਪਿਤਾ ਅਤੇ ਸ਼ਹਿਰ ਦਾ ਨਾਂ ਚਮਕਾਇਆ ਹੈ। ਉਨ੍ਹਾਂ ਕਿਹਾ ਕਿ ਡਾ. ਗੁਰਲੀਨ ਪਹਿਲਾਂ ਹੀ ਐਸ.ਡੀ.ਐਮ. ਬਣ ਚੁੱਕੀ ਹੈ, ਜਿਸ ਦੀ ਟ੍ਰੇਨਿੰਗ ਚਲ ਰਹੀ ਸੀ, ਲੇਕਿਨ ਫਿਰ ਵੀ ਹੋਰ ਅੱਗੇ ਵੱਧਣ ਲਈ ਗੁਰਲੀਨ ਨੇ ਦਿਨ ਰਾਤ ਮਿਹਨਤ ਕਰਕੇ ਪੜ੍ਹਾਈ ਕੀਤੀ। ਡਾ. ਰੰਜਨਾ ਨੇ ਕਿਹਾ ਕਿ ਕੋਈ ਵੀ ਮੁਕਾਮ ਅਪਣੀ ਮਿਹਨਤ ਅਤੇ ਲਗਨ ਨਾਲ ਤੁਸੀਂ ਪ੍ਰਾਪਤ ਕਰ ਸਕਦੇ ਹੋ। ਉਨ੍ਹਾਂ ਕਿਹਾ ਕਿ ਗਲੋਬਲ ਇੰਸਟੀਚਿਊਟ ਚੰਗੀ ਸਿੱਖਿਆ ਹਾਸਲ ਕਰਕੇ ਜ਼ਿੰਦਗੀ ਵਿਚ ਚੰਗਾ ਮੁਕਾਮ ਹਾਸਿਲ ਕਰਨ ਵਾਲਿਆਂ ਲਈ ਇਕ ਬੈਸਟ ਆਪਸ਼ਨ ਹੈ। ਡਾ. ਰੰਜਨਾ ਨੇ ਦੱਸਿਆ ਕਿ ਅਸੀਂ ਪੀ.ਸੀ.ਐਸ. ਅਤੇ ਯੂ.ਪੀ.ਐਸ.ਸੀ. ਦੀ ਪਰੀਖਿਆ ਲਈ ਗਲੋਬਲ ਇੰਸਟੀਚਿਊਟ ਵੱਲੋਂ ਪੂਰੀ ਮਿਹਨਤ ਨਾਲ ਵਿਦਿਆਰਥੀਆਂ ਨੂੰ ਤਿਆਰੀ ਕਰਵਾਈ ਜਾਂਦੀ ਹੈ।