

ਪਟਿਆਲਾ, 23 ਅਪ੍ਰੈਲ (ਜਸਬੀਰ)-ਪ੍ਰਸਿੱਧ ਸਮਾਜ ਸੇਵੀ ਸੰਸਥਾ ਜਨਹਿਤ ਸਮਿਤੀ ਵਲੋ ਰੁੱਖ ਲਗਾ ਕੇ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ। ਇਸ ਮੌਕੇ ਸੰਸਥਾ ਦੇ ਜਰਨਲ ਸਕੱਤਰ ਵਿਨੋਦ ਸ਼ਰਮਾ ਨੇ ਦੱਸਿਆ ਕਿ ਜੇਕਰ ਧਰਤੀ ਬਚਾਉਣ ਲਈ ਯਤਨ ਜਾਰੀ ਰਹਿਣਗੇ ਤਾਂ ਹੀ ਧਰਤੀ ਬਚ ਸਕਦੀ ਹੈ। ਇਸ ਮੌਕੇ ਉਨ੍ਹਾਂ ਸਮੁੱਚੇ ਮੈਂਬਰਾਂ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਵੀ ਪ੍ਰੇਰਿਆ। ਇਸ ਮੌਕੇ ਸੰਸਥਾ ਦੇ ਜੁਆਇੰਟ ਸਕੱਤਰ ਸਮਾਜ ਸੇਵੀ ਜਗਤਾਰ ਜੱਗੀ ਨੇ ਕਿਹਾ ਕਿ ਰੁੱਖ ਧਰਤੀ ਦਾ ਸ਼ਿੰਗਾਰ ਹਨ, ਜੇਕਰ ਰੁੱਖ ਘਟਣਗੇ ਤਾਂ ਧਰਤੀ ’ਤੇ ਮਨੁੱਖ ਨੂੰ ਬਹੁਤ ਵੱਡੀ ਦਿੱਕਤ ਆਵੇਗੀ। ਉਨ੍ਹਾਂ ਦੱਸਿਆ ਕਿ ਜਨ ਹਿਤ ਸਮਾਜ ਸੇਵੀ ਸੰਸਥਾ ਹਰ ਸਾਲ ਤਕਰੀਬਨ ਹਜਾਰ ਦੇ ਕਰੀਬ ਜਿਥੇ ਰੁੱਖ ਲਗਾਉਂਦੀ ਹੈ ਉਥੇ ਇਨ੍ਹਾਂ ਨੂੰ ਸੰਭਾਲਦੀ ਵੀ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਰੁੱਖਾਂ ਦੀ ਸੇਵਾ ਨੈਸ਼ਨਲ ਨਰਸਰੀ ਦੇ ਮਾਲਕ ਅਬਦੁਲ ਵਾਹਿਦ ਵਲੋ ਕੀਤੀ ਗਈ ਹੈ। ਅਬਦੁਲ ਵਾਹਿਦ ਨੇ ਇਸ ਮੌਕੇ ਸੰਸਥਾ ਨੂੰ ਹਮੇਸ਼ਾਂ ਸਹਿਯੋਗ ਦੇਣ ਦਾ ਆਖਿਆ ਅਤੇ ਸੰਸਥਾ ਦੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਮੀਤ ਪ੍ਰਧਾਨ ਸੁਰਿੰਦਰ ਛਾਬੜਾ, ਪ੍ਰੀਤ ਕੰਵਲ ਸਿੰਘ, ਸਤੀਸ਼ ਜੋਸ਼ੀ, ਸੁਰਿੰਦਰ ਸਿੰਘ, ਜਿੰਦਲ ਸਾਹਿਬ, ਜਪਰਿਤ ਸਿੰਘ, ਪਰਾਸਰ ਜੀ ਅਤੇ ਹੋਰ ਮੈਂਬਰ ਪਹੁੰਚੇ।