post

Admin

(Chief Editor)

Crime

ਖਰੜ ਵਿਚ ਚਾਕੂ ਮਾਰ ਕੇ ਕੀਤਾ ਵਿਦਿਆਰਥੀ ਦਾ ਕਤਲ

post-img

ਖਰੜ ਵਿਚ ਚਾਕੂ ਮਾਰ ਕੇ ਕੀਤਾ ਵਿਦਿਆਰਥੀ ਦਾ ਕਤਲ ਖਰੜ, 2 ਅਪ੍ਰੈਲ 2026 : ਪੰਜਾਬ ਦੇ ਜਿ਼ਲਾ ਮੋਹਾਲੀ ਦੇ ਸ਼ਹਿਰ ਖਰੜ ਵਿਖੇ ਇਕ ਨੌਜਵਾਨ ਵਿਦਿਆਰਥੀ ਦਾ ਚਾਕੂ ਮਾਰ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਮੁਤਾਬਕ ਮੋਹਾਲੀ ਦੇ ਖਰੜ ਵਿਖੇ ਜੋ ਇਕ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ ਅਮਨ ਦਹੀਆ ਨਿਵਾਸੀ ਪਾਣੀਪਤ ਦੇ ਪਿੰਡ ਗੜੀਵਾਲਾ ਦੇ ਤੌੌਰ ਤੇ ਹੋਈ ਹੈ । ਸੂਚਨਾ ਮੁਤਾਬਕ ਨੌਜਵਾਨ 22 ਸਾਲਾਂ ਦਾ ਇਕ ਵਿਦਿਆਰਥੀ ਹੈ ਤੇ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਐਲ. ਐਲ. ਬੀ. ਦਾ ਵਿਦਿਆਰਥੀ ਹੈ। ਵਿਦਿਆਰਥੀ ਦੇ ਚਾਕੂ ਮਾਰ ਕੇੇ ਕਤਲ ਕੀਤੇ ਜਾਣ ਤੇ ਇਲਾਕੇ ਵਿਚ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਹੈ।

Related Post

Instagram