post

Jasbeer Singh

(Chief Editor)

Patiala News

ਉਪ ਮੰਡਲ ਮੈਜਿਸਟ੍ਰੇਟ ਗੁਰਦੇਵ ਸਿੰਘ ਧੰਮ ਨੇ ਹੜ੍ਹ ਸੰਭਾਵੀ ਇਲਾਕਿਆਂ ਦਾ ਕੀਤਾ ਨਿਰੀਖਣ

post-img

ਉਪ ਮੰਡਲ ਮੈਜਿਸਟ੍ਰੇਟ ਗੁਰਦੇਵ ਸਿੰਘ ਧੰਮ ਨੇ ਹੜ੍ਹ ਸੰਭਾਵੀ ਇਲਾਕਿਆਂ ਦਾ ਕੀਤਾ ਨਿਰੀਖਣ ਕਿਹਾ, ਸਮੂਹ ਨਿਕਾਸੀ ਰਾਹ ਤੁਰੰਤ ਸਾਫ਼ ਕੀਤੇ ਜਾਣ ਸੈਂਸਟਿਵ ਪੁਆਂਟਿੰਸ ‘ ਤੇ ਨਿਰੰਤਰ ਨਿਗਰਾਨੀ ਰੱਖਣ ਦੀ ਕੀਤੀ ਹਦਾਇਤ ਪਟਿਆਲਾ 26 ਜੂਨ : ਹੜਾਂ ਤੋ ਬਚਾਅ ਲਈ ਉਚਿਤ ਤਿਆਰੀਆਂ ਨੂੰ ਲੈ ਕੇ ਪ੍ਰਸ਼ਾਸ਼ਨ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ । ਪਟਿਆਲਾ ਦੇ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਗੁਰਦੇਵ ਸਿੰਘ ਧੰਮ ਨੇ ਆਰਮਡ ਇੰਜੀਨੀਅਰ ਮੇਜਰ ਬਰਿੰਦਰ ਸਿੰਘ ਅਤੇ ਡਰੇਨੇਜ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਮਿਲ ਕੇ ਵੱਡੀ ਨਦੀ ਦੇ ਕੰਧਾਂ, ਨਿਕਾਸੀ ਰਾਹਾਂ ਅਤੇ ਸੈਂਸਟਿਵ ਇਲਾਕਿਆਂ ਦਾ ਮੌਕੇ ‘ ਤੇ ਜਾਇਜਾ ਲਿਆ । ਉਹਨਾਂ ਮੁੱਖ ਤੌਰ ‘ ਤੇ ਸ਼ਿਵ ਕਲੋਨੀ, ਸਨੌਰੀ ਅੱਡਾ, ਰਾਜਪੁਰਾ ਰੋਡ ਅਤੇ ਹੋਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਜਾਂਚ ਕੀਤੀ । ਜਾਂਚ ਦੌਰਾਨ ਡਰੇਨੇਜ ਵਿਭਾਗ ਵੱਲੋਂ ਵੱਡੀ ਨਦੀ ਦੇ ਪਾਣੀ ਦੇ ਨਿਕਾਸ ਦੇ ਪ੍ਰਬੰਧਨਾ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ । ਇਸ ਮੌਕੇ ਆਰਮੀ ਇੰਜੀਨੀਅਰ ਯੂਨਿਟ ਵੱਲੋਂ ਇਹ ਭਰੋਸਾ ਦਿੱਤਾ ਗਿਆ ਕਿ ਜੇ ਕਿਸੇ ਵੀ ਤਰ੍ਹਾਂ ਦੀ ਆਫ਼ਤ ਜਾਂ ਐਮਰਜੈਂਸੀ ਦੀ ਸਥਿਤੀ ਉਤਪੰਨ ਹੁੰਦੀ ਹੈ ਤਾਂ ਉਹ ਹਰ ਸੰਭਵ ਮਦਦ ਲਈ ਤਿਆਰ ਰਹਿਣਗੇ । ਉਪ ਮੰਡਲ ਮੈਜਿਸਟ੍ਰੇਟ ਨੇ ਕਿਹਾ ਕਿ ਲੋਕਾਂ ਦੀ ਜਾਨ-ਮਾਲ ਦੀ ਰਾਖੀ ਸਰਕਾਰ ਦੀ ਪਹਿਲੀ ਤਰਜੀਹ ਹੈ । ਉਹਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਮੂਹ ਨਿਕਾਸੀ ਰਾਹ ਤੁਰੰਤ ਸਾਫ਼ ਕੀਤੇ ਜਾਣ ਅਤੇ ਸੈਂਸਟਿਵ ਪੁਆਂਟਿੰਸ ਤੇ ਨਿਰੰਤਰ ਨਿਗਰਾਨੀ ਰੱਖੀ ਜਾਵੇ । ਇਸ ਮੌਕੇ ਡਰੇਨੇਜ ਵਿਭਾਗ ਦੇ ਉਪ ਮੰਡਲ ਇੰਜੀਨੀਅਰ ਸ੍ਰੀ ਅਕਵਿੰਦਰ ਸਿੰਘ, ਬੀ.ਡੀ.ਪੀ.ਓ. ਸਨੌਰ ਸ੍ਰੀ ਮਨਦੀਪ ਸਿੰਘ, ਬੀ.ਡੀ.ਪੀ.ਓ. ਦਿਹਾਤੀ ਬਲਜੀਤ ਸਿੰਘ ਵੱਲੋਂ ਪਿੰਡ ਕਾਲਵਾ, ਦੌਲਤਪੁਰ, ਕੌਲੀ, ਧਰੇੜੀ ਜੱਟਾਂ ਆਦਿ ਪਿੰਡ ਦੀਆਂ ਡਰੇਨੇਜ ਦੀ ਸਫਾਈ ਦਾ ਨਿਰੀਖਣ ਕੀਤਾ । ਉਹਨਾਂ ਦੱਸਿਆ ਕਿ ਪਿੰਡ ਪੱਧਰ ‘ ਤੇ ਸਫ਼ਾਈ ਦਾ ਕੰਮ ਤੇਜੀ ਨਾਲ ਚੱਲ ਰਿਹਾ ਹੈ ।

Related Post