post

Jasbeer Singh

(Chief Editor)

Patiala News

ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵਿਖੇ ਪਾਈਥੇਨ ਪ੍ਰੋਗਰਾਮਿੰਗ ਦੇ ਬੁਨਿਆਦੀ ਸਿਧਾਤਾਂ 'ਤੇ ਦੋ ਰੋਜ਼ਾ ਵਰਕਸ਼ਾਪ ਦਾ ਸਫਲ ਆਯ

post-img

ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵਿਖੇ ਪਾਈਥੇਨ ਪ੍ਰੋਗਰਾਮਿੰਗ ਦੇ ਬੁਨਿਆਦੀ ਸਿਧਾਤਾਂ 'ਤੇ ਦੋ ਰੋਜ਼ਾ ਵਰਕਸ਼ਾਪ ਦਾ ਸਫਲ ਆਯੋਜਨ ਪਟਿਆਲਾ : ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਕੰਪਿਊਟਰ ਵਿਗਿਆਨ ਵਿਭਾਗ ਵੱਲੋਂ ਆਈ. ਆਈ. ਟੀ. ਰੁੜਕੀ ਵਿਖੇ ਸਥਾਪਿਤ ਆਈਐਚਯੂਬੀ ਦਿਵਿਆ ਸੰਪਰਕ, ਜੋ ਕਿ ਆਧੁਨਿਕ ਟੈਕਨਾਲੋਜੀ ਇਨੋਵੇਸ਼ਨ ਹੱਬ (ਟੀਆਈਐਚ) ਹੈ, ਦੇ ਸਹਿਯੋਗ ਨਾਲ "ਪਾਈਥਨ ਪ੍ਰੋਗਰਾਮਿੰਗ ਦੇ ਬੁਨਿਆਦੀ ਸਿਧਾਤਾਂ 'ਤੇ ਦੋ-ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਅੰਡਰਗਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ਉਹਨਾਂ ਦੀਆਂ ਪਾਈਥੇਨ ਪ੍ਰੋਗਰਾਮਿੰਗ ਸਮਰੱਥਾਵਾਂ ਨੂੰ ਵਧਾਉਣ ਅਤੇ ਉਹਨਾਂ ਨੂੰ ਪਾਈਥਨ ਦੇ ਬੁਨਿਆਦੀ ਸਿਧਾਤਾਂ ਨਾਲ ਜਾਣੂ ਕਰਵਾਉਣ ਲਈ ਆਯੋਜਿਤ ਕੀਤੀ ਗਈ ਸੀ, ਜੋ ਡੇਟਾ ਵਿਗਿਆਨ, ਮਸਨੂਈ ਬੁੱਧੀ ਅਤੇ ਸਾਫਟਵੇਅਰ ਵਿਕਾਸ ਦੇ ਖੇਤਰਾਂ ਵਿੱਚ ਵਰਤੀ ਜਾਣ ਵਾਲੀ ਇੱਕ ਬਹੁਮੁਖੀ ਅਤੇ ਵਿਆਪਕ ਤੌਰ 'ਤੇ ਵਰਤੀ ਜਾਣ ਵਾਲੀ ਪ੍ਰੋਗਰਾਮਿੰਗ ਭਾਸ਼ਾ ਹੈ। ਇਸ ਵਰਕਸ਼ਾਪ ਦੇ ਸਮਾਪਤੀ ਸਮਾਰੋਹ ਵਿੱਚ ਡਾ. ਨੀਰਜ ਸ਼ਰਮਾ, ਕੰਟਰੋਲਰ ਪ੍ਰੀਖਿਆਵਾਂ ਅਤੇ ਡੀਨ, ਫੈਕਲਟੀ ਆਫ਼ ਕੰਪਿਊਟਿੰਗ ਸਾਇੰਸਜ਼, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਮੁੱਖ ਮਹਿਮਾਨ ਦਾ ਸੁਆਗਤ ਕੀਤਾ ਅਤੇ ਆਧੁਨਿਕ ਸਿੱਖਿਆ ਵਿੱਚ ਤਕਨੀਕੀ ਹੁਨਰ ਦੇ ਵਿਕਾਸ ਦੀ ਮਹੱਤਤਾ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਵਿਦਿਆਰਥੀਆਂ ਨੂੰ ਅਜੋਕੇ ਉਦਯੋਗਾਂ ਦੀਆਂ ਵਿਆਪਕ ਲੋੜਾਂ ਲਈ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ । ਉਨ੍ਹਾਂ ਨੇ ਭਾਗ ਲੈਣ ਵਾਲਿਆਂ ਨੂੰ ਇਸ ਲਰਨਿੰਗ ਪਲੇਟਫਾਰਮ ਵਿੱਚ ਹਿੱਸਾ ਲੈਣ ਲਈ ਵਧਾਈ ਦਿੱਤੀ । ਇਸ ਦੋ ਰੋਜ਼ਾ ਵਰਕਸ਼ਾਪ ਦੇ ਸਮਾਪਤੀ ਸੈਸ਼ਨ ਦੇ ਮੁੱਖ ਮਹਿਮਾਨ ਡਾ. ਨੀਰਜ ਸ਼ਰਮਾ, ਕੰਟਰੋਲਰ ਪ੍ਰੀਖਿਆਵਾਂ ਅਤੇ ਡੀਨ, ਫੈਕਲਟੀ ਆਫ਼ ਕੰਪਿਊਟਿੰਗ ਸਾਇੰਸਜ਼, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪ੍ਰਬੰਧਕੀ ਟੀਮ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਉਸਨੇ ਅਕਾਦਮਿਕ ਅਤੇ ਉਦਯੋਗ ਦੇ ਵਿਭਿੰਨ ਖੇਤਰਾਂ ਵਿੱਚ ਪਾਈਥਨ ਪ੍ਰੋਗਰਾਮਿੰਗ ਦੇ ਵਧ ਰਹੇ ਮਹੱਤਵ 'ਤੇ ਜ਼ੋਰ ਦਿੱਤਾ, ਅਤੇ ਵਿਦਿਆਰਥੀਆਂ ਨੂੰ ਨਵੀਆਂ ਅਤਿ-ਆਧੁਨਿਕ ਤਕਨੀਕਾਂ ਸਿੱਖਣ ਲਈ ਉਤਸ਼ਾਹਿਤ ਕੀਤਾ । ਇਸ ਵਰਕਸ਼ਾਪ ਦਾ ਸੰਚਾਲਨ ਡਾ. ਗਣੇਸ਼ ਕੁਮਾਰ ਸੇਠੀ ਨੇ ਕੀਤਾ, ਜਿਨ੍ਹਾਂ ਨੇ ਸਮਾਗਮ ਦੀ ਸੁਚੱਜੀ ਵਿਉਂਤਬੰਦੀ ਅਤੇ ਅਮਲ ਨੂੰ ਯਕੀਨੀ ਬਣਾਇਆ। ਵਿਭਾਗ ਦੇ ਮੁਖੀ ਪ੍ਰੋ. ਵਿਨੈ ਗਰਗ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਈਆਈਟੀ ਰੁੜਕੀ ਵਰਗੀਆਂ ਸੰਸਥਾਵਾਂ ਨਾਲ ਸਹਿਯੋਗ ਕਾਲਜ ਦੀਆਂ ਅਕਾਦਮਿਕ ਪੁਜ਼ੀਸ਼ਨ ਨੂੰ ਪੁਖਤਾ ਕਰਦਾ ਹੈ ਅਤੇ ਵਿਦਿਆਰਥੀਆਂ ਨੂੰ ਪ੍ਰਤੀਯੋਗੀ ਤਕਨੀਕੀ ਲੈਂਡਸਕੇਪ ਵਿੱਚ ਇੱਕ ਨਵੀਂ ਦਿਸ਼ਾ ਪ੍ਰਦਾਨ ਕਰਦਾ ਹੈ । ਇਸ ਸਮਾਗਮ ਵਿੱਚ 231 ਵਿਦਿਆਰਥੀਆਂ ਅਤੇ 15 ਫੈਕਲਟੀ ਮੈਂਬਰਾਂ ਨੇ ਭਾਗ ਲਿਆ।ਵਰਕਸ਼ਾਪ ਦੌਰਾਨ ਵੱਖ-ਵੱਖ ਸੈਸ਼ਨਾਂ ਦੀ ਅਗਵਾਈ ਸ਼੍ਰੀ ਧਿਆਨ ਸਿੰਘ, ਇੱਕ ਤਜਰਬੇਕਾਰ ਪਾਈਥੇਨ ਪ੍ਰੋਗਰਾਮਿੰਗ ਟ੍ਰੇਨਰ ਦੁਆਰਾ ਕੀਤੀ ਗਈ, ਜਿਹਨਾਂ ਨੇ ਪਾਈਥਨ ਦੇ ਮੁੱਖ ਸੰਕਲਪਾਂ, ਹੈਂਡ-ਆਨ ਕੋਡਿੰਗ, ਅਤੇ ਪ੍ਰੈਕਟੀਕਲ ਤੌਰ ਤੇ ਇਸ ਭਾਸ਼ਾ ਦੇ ਵਿਹਾਰਕ ਉਪਯੋਗਾਂ ਨੂੰ ਕਵਰ ਕਰਨ ਵਾਲੇ ਵਿਸ਼ਿਆਂ ਤੇ ਚਰਚਾ ਕੀਤੀ । ਇਸ ਵਰਕਸ਼ਾਪ ਦੀ ਪ੍ਰਬੰਧਕੀ ਟੀਮ ਵਿੱਚ ਕੰਪਿਊਟਰ ਸਾਇੰਸ ਵਿਭਾਗ ਦੇ ਫੈਕਲਟੀ ਮੈਂਬਰ ਸ਼ਾਮਲ ਸਨ ਜਿਨ੍ਹਾਂ ਵਿੱਚ ਡਾ. ਅਜੀਤ ਕੁਮਾਰ, ਡਾ. ਹਰਮੋਹਨ ਸ਼ਰਮਾ, ਡਾ. ਸੁਖਦੇਵ ਸਿੰਘ, ਡਾ. ਸੁਮੀਤ ਕੁਮਾਰ, ਅਤੇ ਡਾ. ਰੋਹਿਤ ਸਚਦੇਵਾ ਸ਼ਾਮਲ ਸਨ, ਜਿਨ੍ਹਾਂ ਨੇ ਸਮਾਗਮ ਦੀ ਸਫ਼ਲਤਾ ਵਿੱਚ ਅਹਿਮ ਯੋਗਦਾਨ ਪਾਇਆ । ਵਰਕਸ਼ਾਪ ਦੀ ਸਮਾਪਤੀ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡਣ ਅਤੇ ਧੰਨਵਾਦ ਦਾ ਮਤਾ ਪੇਸ਼ ਕਰਨ ਨਾਲ ਹੋਈ ।

Related Post