post

Jasbeer Singh

(Chief Editor)

Punjab

ਸੂਫੀ ਗਾਇਕਾ ਜੋਤੀ ਨੂਰਾਂ ਨੇ ਲਗਾਏ ਫਿਰੌਤੀ ਮੰਗਣ ਦੇ ਗੰਭੀਰ ਦੋਸ਼

post-img

ਸੂਫੀ ਗਾਇਕਾ ਜੋਤੀ ਨੂਰਾਂ ਨੇ ਲਗਾਏ ਫਿਰੌਤੀ ਮੰਗਣ ਦੇ ਗੰਭੀਰ ਦੋਸ਼ ਚੰਡੀਗੜ੍ਹ, 13 ਫਰਵਰੀ 2026 : ਪੰਜਾਬ ਦੀ ਪ੍ਰਸਿੱਧ ਸੂਫੀ ਗਾਇਕਾਂ ਜੋਤੀ ਨੂਰਾਂ ਵਲੋਂ ਉਨ੍ਹਾਂ ਤੋਂ ਫਿਰੌਤੀ ਮੰਗੇ ਜਾਣ ਦੇ ਗੰਭੀਰ ਦੋਸ਼ ਲਗਾਏ ਜਾਣ ਦੀ ਗੱਲ ਆਖੇ ਜਾਣ ਦੀ ਸੂਚਨਾ ਮਿਲੀ ਹੈ। ਕੀ ਹੈ ਇਹ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਸੂਫੀ ਗਾਇਕਾ ਜੋਤੀ ਨੂਰਾਂ ਜਿਨ੍ਹਾਂ ਦੇ ਘਰ ਦੇ ਬਾਹਰ ਗੋਲੀਬਾਰੀ ਚੱਲਣ ਦਾ ਘਟਨਾਕ੍ਰਮ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਸੀ ਦੇ ਮਾਮਲੇ ਵਿਚ ਅੱਜ ਉਸ ਸਮੇਂ ਇਕ ਨਵਾਂ ਮੋੜ ਆਇਆ ਜਦੋਂ ਜੋਤੀ ਨੂਰਾਂ ਦੇ ਪਤੀ ਉਸਮਾਨ ਨੇ ਦੱਸਿਆ ਕਿ ਗੋਲੀਬਾਰੀ ਮਾਮਲੇ ਵਿਚ ਇਕ ਕਰੋੜ ਦੀ ਫਿਰੌਤੀ ਮੰਗੀ ਜਾ ਰਹੀ ਸੀ। ਉਸਮਾਨ ਉਰਫ ਅਭੀ ਨੇ ਕਿਹਾ ਹੇ ਕਿ ਸੰਪਤ ਨਹਿਰਾ ਨਾਮ ਦੇ ਕਿਸੇ ਵਿਅਕਤੀ ਦੇ ਨਾਮ ਤੇ ਫਿਰੌਤੀ ਮੰਗ ਜਾ ਰਹੀ ਸੀ ਅਤੇ ਉਸਨੂੰ ਲਗਾਤਾਰ ਧਮਕੀਆਂ ਵੀ ਮਿਲ ਰਹੀਆਂ ਸਨ। ਉਨ੍ਹਾਂ ਸ਼ੱਕ ਪ੍ਰਗਟ ਕੀਤਾ ਕਿ ਇਹ ਮਾਮਲਾ ਦੋ ਦਿਨ ਪਹਿਲਾਂ ਉਨ੍ਹਾਂ ਦੇ ਘਰ ਤੇ ਵਾਪਰੇ ਗੋਲੀਬਾਰੀ ਘਟਨਾਕ੍ਰਮ ਨਾਲ ਸਬੰਧਤ ਸੀ। ਦੱਸਣਯੋਗ ਹੈ ਕਿ ਜੋਤੀ ਨੂਰਾਂ ਦੇ ਘਰ ਦੇ ਬਾਹਰ ਗੋਲੀਬਾਰੀ ਮਾਮਲੇ ਤੇ ਏ. ਡੀ. ਸੀ. ਪੀ. ਆਕਰਸ਼ੀ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਆਖ ਦਿੱਤਾ ਸੀ ਕਿ ਗਾਇਕਾ ਦੇ ਘਰ ਦੇ ਬਾਹਰ ਕੋਈ ਗੋਲੀਬਾਰੀ ਨਹੀਂ ਹੋਈ ਹੈ। ਹੋਰ ਕੀ ਕੀ ਦੱਸਿਆ ਜੋਤੀ ਨੂਰਾਂ ਨੇ ਗਾਇਕਾ ਜੋਤੀ ਨੂਰਾਂ ਨੇ ਦੱਸਿਆ ਕਿ ਉਸ ਤੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਸੀ । ਫਿਰੌਤੀ ਮੰਗਣ ਵਾਲਿਆਂ ਨੇ ਵਟਸਐਪ ਕਾਲ ਕੀਤੀ ਅਤੇ ਪੈਸੇ ਨਾ ਦੇਣ `ਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ । ਸ਼ੱਕੀਆਂ ਨੂੰ ਘਰ ਦੇ ਬਾਹਰ ਘੁੰਮਦੇ ਦੇਖਿਆ ਗਿਆ ਹੈ । ਉਨ੍ਹਾਂ ਨੇ ਦੱਸਿਆ ਕਿ ਫਿਰੌਤੀ ਮੰਗਣ ਵਾਲੇ ਉਸਨੂੰ ਡਰਾਉਣ ਲਈ ਰਾਤ ਨੂੰ ਕਈ ਵਾਰ ਘਰ ਦੇ ਆਲੇ-ਦੁਆਲੇ ਘੁੰਮਦੇ ਰਹੇ ਸਨ । ਅਭਿ ਦੇ ਅਨੁਸਾਰ ਵਟਸਐਪ ਕਾਲਰ ਸੰਪਤ ਨਹਿਰਾ ਦੇ ਨਾਮ `ਤੇ 1 ਕਰੋੜ ਰੁਪਏ ਦੀ ਮੰਗ ਕਰ ਰਿਹਾ ਹੈ ਅਤੇ ਜੇਕਰ ਉਹ ਪੈਸੇ ਨਾ ਦਿੰਦਾ ਹੈ ਤਾਂ ਨਤੀਜੇ ਭੁਗਤਣ ਦੀ ਧਮਕੀ ਦੇ ਰਿਹਾ ਹੈ । ਪੁਲਸ ਸਿ਼ਕਾਇਤ ਦਰਜ ਕਰਵਾਈ ਗਈ ਹੈ ਤੇ ਕਾਲ ਕਰਨ ਵਾਲੇ ਦਾ ਨੰਬਰ ਵੀ ਦਿੱਤਾ ਗਿਆ ਹੈ।ਜਿਸਦੀ ਜਾਂਚ ਪੁਲਸ ਵਲੋਂ ਕੀਤੀ ਜਾ ਰਹੀ ਹੈ।

Related Post

Instagram