ਸੁਖਬੀਰ ਬਾਦਲ ਵਿਸ਼ੇਸ਼ ਜਾਂਚ ਕਮੇਟੀ ਅੱਗੇ ਹੋਏ ਪੇਸ਼
ਚੰਡੀਗੜ੍ਹ, 20 ਜੁਲਾਈ 2026 : ਸ਼ੋ੍ਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਬਹਿਬਲਕਲਾਂ ਗੋਲੀ ਕਾਂਡ ਘਟਨਾ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (Special Investigation Team) ਦੇ ਕੋਲ ਪੇਸ਼ ਹੋਏ ਹਨ ।
ਕੀ ਆਖਿਆ ਬਾਦਲ ਨੇ ਟੀਮ ਅੱਗੇ ਪੇਸ਼ ਹੋਣ ਮਗਰੋਂ
ਮਿਲੀ ਜਾਣਕਾਰੀ ਅਨੁਸਾਰ ਸਾਲ-2015 ਵਿਚ ਵਾਪਰੇ ਕੋਟਕਪੁਰਾ ਅਤੇ ਬਹਿਬਲ ਕਲਾਂ (Kotkapura and Behbal Kalan) ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਅੱਗੇ ਅੱਜ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਪੇਸ਼ ਹੋਏ । ਜਿਨ੍ਹਾਂ ਸਿਟ ਅੱਗੇ ਪੇਸ਼ ਹੋਣ ਮਗਰੋਂ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਰਾਜਨੀਤਕ ਨਿਸ਼ਾਨਾ ਸਾਧਿਆ ।
ਮਾਨ ਸਰਕਾਰ ਕਰ ਰਹੀ ਹੈ ਸਿਆਸੀ ਬਦਲਾਖੋਰੀ ਤਹਿਤ ਕੰਮ
ਸੁਖਬੀਰ ਸਿੰਘ ਬਾਦਲ ਨੇ ਸਪੱਸ਼ਟ ਦੋਸ਼ ਲਗਾਇਆ ਕਿ ਪੰਜਾਬ ਦੀ ਮੌਜੂਦਾ ਮਾਨ ਸਰਾਰ ਬੇਅਦਬੀ ਦੇ ਅਸਲ ਦੋਸ਼ੀਆਂ ਨੂੰ ਨੱਥ ਪਾਉਣ ਦੀ ਥਾਂ ਤੇ ਸਿਰਫ਼ ਸਿਆਸੀ ਬਦਲਾਖੋਰੀ ਦੀ ਭਾਵਨਾ ਤਹਿਤ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਮੈਨੂੰ ਅੱਜ ਚੌਥੀ ਵਾਰ ਜਾਂਚ ਲਈ ਤਲਬ ਕੀਤਾ ਗਿਆ ਸੀ ਤੇ ਮੈਂ ਹਮੇਸ਼ਾਂ ਵਾਂਗ ਕਾਨੂੰਨ ਅਤੇ ਸੰਵਿਧਾਨ ਦਾ ਸਤਿਕਾਰ ਕਰਦੇ ਹੋਏ ਸਮੇਂ ਸਿਰ ਪਹੁੰਚਿਆ ਹਾਂ ।
11 ਸਾਲ ਬੀਤ ਜਾਣ ਦੇ ਬਾਵਜੂਦ ਵੀ ਦੋਸ਼ੀਆਂ ਦਾ ਸਲਾਖਾ ਪਿੱਛੇ ਨਾ ਆਪਣੇ ਆਪਣੇ ਵਿਚ ਇਕ ਸਵਾਲ
ਬਾਦਲ ਨੇ ਕਿਹਾ ਕਿ ਉਹ ਇੱਕ ਜਿ਼ੰਮੇਵਾਰ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਜਾਂਚ ਵਿੱਚ ਹਰ ਤਰ੍ਹਾਂ ਤੋਂ ਸਹਿਯੋਗ ਕਰਨ ਲਈ ਵਚਨਬੱਧ ਹਨ । ਉਨ੍ਹਾਂ ਕਿਹਾ ਕਿ ਭਾਵੇਂ ਮੈਨੂੰ ਜਿੰਨੀ ਵਾਰ ਮਰਜ਼ੀ ਬੁਲਾਇਆ ਜਾਵੇ ਮੈਂ ਕਦੇ ਵੀ ਪਿੱਛੇ ਨਹੀਂ ਹਟਾਂਗਾ ਕਿਉਂਕਿ ਸਾਡਾ ਦਾਮਨ ਸਾਫ਼ ਹੈ । ਉਨ੍ਹਾਂ ਕਿਹਾ ਕਿ ਅੱਜ ਸਭ ਤੋਂ ਵੱਡਾ ਅਤੇ ਗੰਭੀਰ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਇਸ ਦਰਦਨਾਕ ਘਟਨਾ ਨੂੰ 11 ਸਾਲ ਬੀਤ ਜਾਣ ਦੇ ਬਾਵਜੂਦ ਅਸਲ ਦੋਸ਼ੀ ਹਾਲੇ ਤੱਕ ਸਲਾਖਾਂ ਦੇ ਪਿੱਛੇ ਕਿਉਂ ਨਹੀਂ ਪਹੁੰਚਾਏ ਗਏ ਹਨ ।
