
ਸੁਖੇਵਾਲ ਦਾ ਕੁਸ਼ਤੀ ਦੰਗਲ ਸਾਨੌ ਸ਼ੌਕਤ ਨਾਲ ਹੋਇਆ ਸਮਾਪਤ
- by Jasbeer Singh
- September 15, 2024

ਸੁਖੇਵਾਲ ਦਾ ਕੁਸ਼ਤੀ ਦੰਗਲ ਸਾਨੌ ਸ਼ੌਕਤ ਨਾਲ ਹੋਇਆ ਸਮਾਪਤ -ਰਵੀ ਰੌਣੀ ਨੇ ਜੀਤੀ ਧੰਗੇੜਾ ਨੂੰ ਹਰਾ ਕੇ ਕੀਤਾ ਝੰਡੀ ਤੇ ਕਬਜ਼ਾ ਨਾਭਾ 15 ਸਤੰਬਰ : ਬਾਬਾ ਹੁਕਮ ਨਾਥ ਜੀ ਨੂੰ ਸਮਰਪਿਤ ਪਿੰਡ ਸੁੱਖੇਵਾਲ ਵਿਖੇ ਵਿਸ਼ਾਲ ਕੁਸ਼ਤੀ ਦੰਗਲ ਗ੍ਰਾਮ ਪੰਚਾਇਤ ਤੇ ਪ੍ਰਬੰਧਕ ਕੁਲਵਿੰਦਰ ਸਿੰਘ ਸੁਖੇਵਾਲ ਜਿਲਾ ਚੈਅਰਮੈਨ ਐਸ ਸੀ ਡਿਪਾਰਮੈਟ ਕਾਗਰਸ ਦੀ ਅਗਵਾਈ ਚ ਕਰਵਾਇਆਗਿਆ ਜ਼ੋ ਅੱਜ ਸਾਨੌ ਸ਼ੌਕਤ ਨਾਲ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ ਇਸ ਕੁਸ਼ਤੀ ਦੰਗਲ ਚ ਨਾਮੀ ਪਹਿਲਵਾਨਾਂ ਨੇ ਅਪਣੇ ਜੌਹਰ ਦਿਖਾਏ ਅਤੇ ਝੰਡੀ ਦੀ ਕੁਸ਼ਤੀ ਰਵੀ ਰੌਣੀ ਨੇ ਜੀਤੀ ਧੰਗੇੜਾ ਨੂੰ ਹਰਾ ਕੇ ਜਿੱਤੀ ਤੇ ਦੂਜੀ ਝੰਡੀ ਦੀ ਕੁਸ਼ਤੀ ਚ ਬਲਜੀਤ ਸਮਾਣਾ ਨੇ ਗੱਗੂ ਰੌਣੀ ਨੂੰ ਹਰਾਇਆ ਇਸ ਮੋਕੇ ਮੁੱਖ ਮਹਿਮਾਨ ਦੇ ਤੋਰ ਤੇ ਪਾਹੁੰਚੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਜੇਤੂ ਪਹਿਲਵਾਨਾਂ ਨੂੰ ਇਨਾਮ ਤਕਸੀਮ ਕਰਦਿਆਂ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਨੋਜਵਾਨੀ ਨੂੰ ਕੁਰਾਹੇ ਪੈਣ ਤੋਂ ਰੋਕਣ ਲਈ ਖੇਡਾਂ ਕਰਵਾਉਣੀਆਂ ਸਮੇਂ ਦੀ ਮੁੱਖ ਲੋੜ ਹੈ ਇਸ ਮੋਕੇ ਡੀ ਐਸ ਪੀ ਪ੍ਰਭਜੋਤ ਕੋਰ,ਆਪ ਆਗੂ ਪ੍ਰੋਫੈਸਰ ਧਰਮਿੰਦਰ ਸਿੰਘ ਪਤੀ ਸਰਪੰਚ ਚੰਨਪ੍ਰੀਤ ਕੋਰ,ਹਰਦੀਪ ਸਿੰਘ ਲਾਡੀ ਵਾਈਸ ਚੇਅਰਮੈਨ ਐਸ ਸੀ ਡਿਪਾਰਟਮੇਂਟ ਪਟਿਆਲਾ ਰੂਲਰ ,ਦੀਪਾ ਰਾਮਗੜ ਚੈਅਰਮੈਨ,ਤਪਿੰਦਰ ਸਿੰਘ ਸੁੱਖੇਵਾਲ ਇੰਦਰ ਸਿੰਘ ਸੁੱਖੇਵਾਲ ਬਾਬਾ ਜੱਗਾ ਸਿੰਘ ਮੁੱਖ ਸੇਵਾਦਾਰ ਗੁੱਗਾ ਮੈੜੀ ਸੁੱਖੇਵਾਲ ,ਸਤਵੰਤ ਸਿੰਘ ਸੁੱਖੇਵਾਲ ਬੇਅੰਤ ਸਿੰਘ ਡੀਪੂ ਹੋਲਡਰ, ਜੀਵਨ ਸਿੰਘ ,ਕੁਲਦੀਪ ਸਿੰਘ,ਕਪਿਲ ਮਾਨ,ਚੋਕੀ ਇੰਚਾਰਜ ਬਲਕਾਰ ਸਿੰਘ,ਬਲਦੇਵ ਸਿੰਘ ਗਦਾਈਆਂ,ਗੁਰਮੀਤ ਸਿੰਘ ਬਾਗੜੀਆ,ਸ਼ਮਸ਼ੇਰ ਸਿੰਘ ਸੁੱਖੇਵਾਲ,ਸਰਬਜੀਤ ਸਿੰਘ ਸਾਬਕਾ ਸਰਪੰਚ,ਨਿਰਮਲ ਸਿੰਘ ਉੱਧਾ,ਬੇਅੰਤ ਟੋਡਰਵਾਲ,ਹਰਮੀਤ ਟੋਡਰਵਾਲ,ਸਾਗਰ ਗੁਰਦਿੱਤਪੁਰਾ ਸ਼ਮਸ਼ੇਰ ਸਿੰਘ ਮਨੈਜਰ,ਕੁਲਵਿੰਦਰ ਸਿੰਘ ਇੰਜਨੀਅਰ ,ਇੰਦਰਜੀਤ ਸਿੰਘ,ਕੁਲਦੀਪ ਸਿੰਘ,ਕੁਲਵੰਤ ਸਿੰਘ ਸੁੱਖੇਵਾਲ,ਜੱਗਾ ਸਿੰਘ ਚੱਠੇ,ਕਪਿਲ ਸ਼ਰਮਾ ਦੁਲੱਦੀ ਤੋਂ ਇਲਾਵਾ ਵੱਡੀ ਗਿਣਤੀ ਖੇਡ ਪ੍ਰੇਮੀ ਹਾਜਰ ਸਨ