
ਲੁੱਟਾਂ ਖੋਹਾਂ ਤੇ ਚੋਰੀਆ ਦੀਆਂ ਵਾਰਦਾਤਾਂ ਕਾਰਨ ਫੋਕਲ ਪੁਆਇਟ ਦੇ ਇੰਡਸਟੀਲਿਸਟਾ ਚ ਸਹਿਮ ਦਾ ਮਹੋਲ
- by Jasbeer Singh
- September 15, 2024

ਲੁੱਟਾਂ ਖੋਹਾਂ ਤੇ ਚੋਰੀਆ ਦੀਆਂ ਵਾਰਦਾਤਾਂ ਕਾਰਨ ਫੋਕਲ ਪੁਆਇਟ ਦੇ ਇੰਡਸਟੀਲਿਸਟਾ ਚ ਸਹਿਮ ਦਾ ਮਹੋਲ -ਪੁਲਸ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਤੇ ਗਸ਼ਤ ਚ ਵਾਧੇ ਦੀ ਮੰਗ ਨਾਭਾ : ਪੰਜਾਬ ਅਮਨ ਕਾਨੂੰਨ ਦੀ ਸਥਿਤੀ ਦਿਨੋਂ ਦਿਨ ਵਿਗੜ ਰਹੀ ਹੈ ਅਤੇ ਚੋਰੀਆਂ ,ਲੁੱਟਾਂ ਖੋਹਾਂ ਚ ਇਫਾਜਾ ਹੁੰਦਾ ਜਾ ਰਿਹਾ ਜਿਸ ਤੇ ਚਿੰਤਾ ਪ੍ਰਗਟ ਕਰਦਿਆਂ ਫੋਕਲ ਪੁਆਇਟ ਐਸੋਸੀਏਸ਼ਨ ਨਾਭਾ ਦੇ ਪ੍ਰਧਾਨ ਗੁਰਬਖਸ਼ੀਸ਼ ਸਿੰਘ ਭੱਟੀ ਨੇ ਪੁਲਸ ਪ੍ਰਸ਼ਾਸਨ ਤੋਂ ਫੋਕਲ ਪੁਆਇੰਟ ਏਰੀਆ ਚ ਪੁਲਸ ਗਸ਼ਤ ਵਧਾਉਣ ਦੀ ਮੰਗ ਕੀਤੀ ਉਨਾਂ ਕਿਹਾ ਕਿ ਫੋਕਲ ਪੁਆਇੰਟ ਨਾਭਾ ਸ਼ਹਿਰ ਤੋਂ ਤਕਰੀਬਨ ਦੋ ਤਿੰਨ ਕਿਲੋਮੀਟਰ ਦੂਰ ਹੈ ਜਿੱਥੇ ਦੇਰ ਸਵੇਰ ਇੰਡਸਟਰੀ ਮਾਲਕ ਅਤੇ ਲੇਬਰ ਨੂੰ ਆਉਣਾ ਜਾਣਾ ਪੈਂਦਾ ਹੈ ਤੇ ਨਸੇੜੀ ਕਿਸਮ ਦੇ ਚੋਰ ਰਾਹ ਵਿੱਚ ਘੇਰ ਕੇ ਲੁੱਟ ਦੀ ਨੀਅਤ ਨਾਲ ਜਾਨ ਤੇ ਮਾਲੀ ਨੁਕਸਾਨ ਕਰ ਦਿੰਦੇ ਹਨ ਹਨ ਜਿਨਾਂ ਖ਼ਿਲਾਫ਼ ਸ਼ਿਕਾਇਤ ਕਰਨ ਤੇ ਕੋਈ ਠੋਸ ਕਾਰਵਾਈ ਨਹੀਂ ਹੁੰਦੀ ਜਿਸ ਕਰਕੇ ਲੇਬਰ ਅਤੇ ਇੰਡਸਟਰੀਜ਼ ਮਾਲਕਾਂ ਚ ਹਰ ਸਮੇਂ ਸਹਿਮ ਦਾ ਮਹੋਲ ਬਣਿਆ ਰਹਿੰਦਾ ਹੈ ਇਨਾਂ ਚੋਰਾਂ ਦੇ ਹੋਂਸਲੇ ਇੰਨੇ ਬੁਲੰਦ ਹਨ ਕਿ ਉਹ ਫੈਕਟਰੀਆਂ ਅੰਦਰੋਂ ਸਮਾਨ ਚੋਰੀ ਕਰ ਕੇ ਲੈਣ ਜਾਂਦੇ ਹਨ ਇਸ ਸਬੰਧੀ ਜਦੋਂ ਐਸ ਐਚ ਓ ਕੋਤਵਾਲੀ ਰੋਣੀ ਸਿੰਘ ਨੇ ਕਿਹਾ ਪੁਲਸ ਭੈੜੇ ਅਨਸਰਾਂ ਖਿਲਾਫ਼ ਪੂਰੀ ਤਰਾਂ ਮੂਸਤੇਦ ਹੈ ਸ਼ਹਿਰ ਅੰਦਰ ਤੇ ਬਾਹਰੀ ਇਲਾਕਾਇਆ ਚ ਪੁਲਸ ਗਸ਼ਤ ਹੋਰ ਤੇਜ਼ ਕਰ ਦਿੱਤੀ ਜਾਵੇਗੀ ਪੁਲਸ ਲੋਕਾਂ ਦੀ ਸੁਰਖਿਆ ਲਈ ਹਮੇਸ਼ਾ ਬਚਨਬੱਧ ਹੈ ਬਰਸਤੇ ਪਬਲਿਕ ਵੀ ਪੁਲਸ ਦਾ ਸਹਿਯੋਗ ਕਰੇ ਇਸ ਮੋਕੇ ਉਨਾ ਨਾਲ ਸੁਖਦੇਵ ਸਿੰਘ,ਅਸ਼ੋਕ ਕੁਮਾਰ,ਰਾਕੇਸ਼ ਸਿੰਗਲਾ,ਪ੍ਰਦੀਪ ਸੂਦ,ਅਨਿਲ ਬਾਂਸਲ,ਅਮਰਜੀਤ ਸਿੰਘ,ਪੁਸ਼ਪਿੰਦਰ ਕਿਸ਼ਤ,ਚਰਨਜੀਤ ਵਾਲੀਆਂ ਆਦਿ ਇੰਡਸਟੀਲਿਸਟ ਮੋਜੂਦ ਸਨ