ਸੁਖਵਿੰਦਰ ਕੌਰ ਸੰਘਾ ਨੂੰ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਨੇ ਸੁਣਾਈ ਸਜ਼ਾ
- by Jasbeer Singh
- April 16, 2026
ਸੁਖਵਿੰਦਰ ਕੌਰ ਸੰਘਾ ਨੂੰ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਨੇ ਸੁਣਾਈ ਸਜ਼ਾ ਕੈਨੇਡਾ, 16 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਪੰਜਾਬ ਨਾਲ ਸਬੰਧਤ ਸੁਖਵਿੰਦਰ ਕੌਰ ਸੰਘਾ ਨਾਮ ਦੀ ਇਕ ਮਹਿਲਾ ਨੂੰ ਬ੍ਰਿਟਿਸ਼ ਕੋਲੰਰੀਆ ਸੁਪਰੀਮ ਕੋਰਟ ਨੇ ਸਜ਼ਾ ਸੁਣਾਈ ਹੈ। ਕਿਸ ਮਾਮਲੇ ਵਿਚ ਸੁਣਾਈ ਗਈ ਹੈ ਸਜ਼ਾ ਮਿਲੀ ਜਾਣਕਾਰੀ ਮੁਤਾਬਕ ਪੰਜਾਬੀ ਰੇਡੀਓ ਹੋਸਟ ਕਰਨ ਵਾਲੀ ਸੁਖਵਿੰਦਰ ਕੌਰ ਸੰਘਾ ਨੂੰ ਜੋ ਬ੍ਰਿਟਿਸ਼ ਕੋੰਲੰਬੀਆ ਦੀ ਸੁਪਰੀਮ ਕੋਰਟ ਨੇ ਸਾਢੇ ਪੰਜ ਸਾਲ ਦੀ ਸਜਾ ਸੁਣਾਈ ਹੈ ਉਹ ਉਸ ਕੋਲੋਂ ਬਰਾਮਦ ਹੋਈ 83 ਕਰੋੜ ਰੁਪਏ ਦੀ ਕੀਮਤ ਵਾਲੀ ਮੈਥਾਮਫੈਟਾਮਾਈਨ ਬਰਾਮਦ ਹੋਣ ਦੇ ਮਾਮਲੇ ਵਿਚ ਜੁਰਮ ਸਾਬਤ ਹੋਣ ਤੋਂ ਬਾਅਦ ਦਿੱਤੀ ਗਈ ਹੈ। ਕਿਵੇਂ ਖੁਲਾਸਾ ਹੋਇਆ ਸੰਘਾ ਦੇ ਨਸ਼ਾ ਤਸਕਰੀ ਵਿਚ ਸ਼ਾਮਲ ਹੋਣ ਦਾ ਮਾਨਯੋਗ ਕੋਰਟ ਨੂੰ ਸੰਘਾ ਨੇ ਨਸ਼ੇ ਸਮੇਤ ਗ੍ਰਿਫ਼ਤਾਰ ਹੋਣ ਦੇ ਬਾਵਜੂਦ ਵੀ ਇਹ ਦਲੀਲ ਦਿੱਤੀ ਸੀ ਕਿ ਉਹ ਨਸਾ ਤਸਕਰੀ ਦਾ ਕੰਮ ਨਹੀਂ ਕਰਦੀ ਬਲਕਿ ਉਸ ਕੋਲੋਂ ਇਹ ਕੰਮ ਜ਼ਬਰਦਸਤੀ ਕਰਵਾਇਆ ਗਿਆ ਸੀ ਪਰ ਜਾਂਚ ਦੌਰਾਨ ਜਦੋਂ ਸੰਘਾ ਦੇ ਮੋਬਾਇਲ ਦੀ ਜਾਂਚ ਕੀਤੀ ਗਈ ਤਾਂ ਉਸ ਵਿਚ ਮਿਲੇ ਇਕ ਟੈਕਸਟ ਮੈਸੇਜ ਤੋਂ ਸਾਬਤ ਹੋਇਆ ਕਿ ਸੰਘਾ ਇਸ ਕਾਰੋਬਾਰ ਵਿਚ ਚੰਗੇ ਪੱਧਰ ਤੇ ਸ਼ਾਮਲ ਸੀ ਤੇ ਪਹਿਲਾਂ ਵੀ ਕਈ ਖੇਪ ਸਪਲਾਈ ਕਰ ਚੁੱਕੀ ਸੀ। ਕੋਰਟ ਵਿਚ ਜੱਜ ਨੇ ਕੀ ਸਪੱਸ਼ਟ ਕੀਤਾ ਨਿਊ ਵੈਸਟਮਿੰਸਟਰ ਦੀ ਕੋਰਟ ਵਿਚ ਫੈਸਲਾ ਸੁਣਾਉਂਦਿਆਂ ਜੱਜ ਨੇ ਸਪੱਸ਼ਟ ਕੀਤਾ ਕਿ ਨਸ਼ੀਲੇ ਪਦਾਰਥਾਂ ਦਾ ਵਪਾਰ ਸਿਰਫ ਅਪਰਾਧ ਨਹੀਂ ਹੈ ਬਲਕਿ ਇਸ ਦੇ ਸਮਾਜ ਤੇ ਬਹੁਤ ਹੀ ਖਤਰਨਾਕ ਨਤੀਜੇ ਹੁੰਦੇ ਹਨ।
