
ਲੀਨ ਕਿੱਤਾ ਕਰਨ ਵਾਲਿਆਂ ਦਾ 14 ਅਗਸਤ ਤੱਕ ਕੀਤਾ ਜਾਵੇ ਸਰਵੇ : ਐਸ.ਡੀ.ਐਮ
- by Jasbeer Singh
- August 9, 2024

ਲੀਨ ਕਿੱਤਾ ਕਰਨ ਵਾਲਿਆਂ ਦਾ 14 ਅਗਸਤ ਤੱਕ ਕੀਤਾ ਜਾਵੇ ਸਰਵੇ : ਐਸ.ਡੀ.ਐਮ -ਮੈਨੂਅਲ ਸਕਵੈਂਜਰ ਐਕਟ ਸਬੰਧੀ ਐਸ.ਡੀ.ਐਮ ਪਟਿਆਲਾ ਨੇ ਕੀਤੀ ਬੈਠਕ ਪਟਿਆਲਾ, 9 ਅਗਸਤ : ਐਸ.ਡੀ.ਐਮ ਪਟਿਆਲਾ ਅਰਵਿੰਦ ਕੁਮਾਰ ਨੇ ਅੱਜ ਮੈਨੂਅਲ ਸਕਵੈਂਜਰ ਐਕਟ ਤਹਿਤ ਕੀਤੇ ਜਾ ਰਹੇ ਸਰਵੇ ਸਬੰਧੀ ਅਧਿਕਾਰੀਆਂ ਨਾਲ ਬੈਠਕ ਕੀਤੀ। ਪਰੋਬੀਸ਼ਨ ਆਫ਼ ਇੰਪਲਾਈਮੈਂਟ ਆਫ਼ ਮੈਨੂਅਲ ਸਕਵੈਂਜਰ ਐਂਡ ਦੇਅਰ ਰੀਹੈਬਲੀਟੇਸ਼ਨ ਐਕਟ 2013 ਤਹਿਤ ਕੀਤੇ ਜਾਣ ਵਾਲੇ ਸਰਵੇ ਸਬੰਧੀ ਅਧਿਕਾਰੀਆਂ ਦੀ ਮੀਟਿੰਗ ’ਚ ਕਾਰਜਸਾਧਕ ਅਫ਼ਸਰ, ਸਨੌਰ, ਬੀ.ਡੀਪੀ.ਓ ਪਟਿਆਲਾ, ਪਟਿਆਲਾ ਦਿਹਾਤੀ, ਸਨੌਰ ਅਤੇ ਭੁੱਨਰਹੇੜੀ, ਰੇਲਵੇ ਵਿਭਾਗ, ਨਗਰ ਨਿਗਮ ਦੇ ਨੁਮਾਇੰਦੇ ਅਤੇ ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ, ਪਟਿਆਲਾ ਮੈਂਬਰ ਸਕੱਤਰ ਵਜੋਂ ਮੌਜੂਦ ਸਨ । ਮੀਟਿੰਗ ਦੌਰਾਨ ਉਪ ਮੰਡਲ ਮੈਜਿਸਟ੍ਰੇਟ, ਪਟਿਆਲਾ ਅਰਵਿੰਦ ਕੁਮਾਰ ਨੇ ਹਦਾਇਤ ਕੀਤੀ ਕਿ ਮਲੀਨ ਕਿੱਤਾ ਕਰਨ ਵਾਲਿਆਂ ਦੇ ਪਿੰਡਾਂ ਵਿੱਚ ਸਰਵੇ ਲਈ ਪੰਚਾਇਤ ਸਕੱਤਰਾਂ ਅਤੇ ਸ਼ਹਿਰਾਂ ਵਿੱਚ ਸਰਵੇ ਲਈ ਸੈਨਟਰੀ ਇੰਸਪੈਕਟਰਾਂ ਨੂੰ ਇਨੂਮੀਰੇਟਰ ਲਗਾ ਕੇ ਮਿਤੀ 14 ਅਗਸਤ 2024 ਤੱਕ ਸਰਵੇ ਦਾ ਕੰਮ ਮੁਕੰਮਲ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਪਟੀਸ਼ਨਰ ਡਾ. ਬਲਰਾਮ ਸਿੰਘ ਦੁਆਰਾ ਦਾਇਰ ਰਿੱਟ ਪਟੀਸ਼ਨ (ਸੀ) ਨੰ 324/2020 ਮਿਤੀ 20.10.2023 ਰਾਹੀਂ ਹੋਏ ਫ਼ੈਸਲੇ ਅਨੁਸਾਰ ਮਾਨਯੋਗ ਸੁਪਰੀਮ ਕੋਰਟ ਦੇ ਹੁਕਮ ਪ੍ਰਾਪਤ ਹੋਏ ਹਨ ਕਿ ਮੈਨੂਅਲ ਸਕਵੈਂਜਰ/ਇਨਸੈਂਟਰੀਲੈਟਰੀਨ ਦਾ ਸਰਵੇ ਕੀਤਾ ਜਾਵੇ। ਮੀਟਿੰਗ ਦੌਰਾਨ ਸ਼੍ਰੀਮਤੀ ਕੁਲਵਿੰਦਰ ਕੌਰ, ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ, ਪਟਿਆਲਾ, ਸ਼੍ਰੀ ਸੁਖਵਿੰਦਰ ਸਿੰਘ ਟਿਵਾਣਾ, ਬੀ.ਡੀ.ਪੀ.ਓ ਪਟਿਆਲਾ, ਸ਼੍ਰੀ ਲਖਵੀਰ ਸਿੰਘ, ਕਾਰਜਸਾਧਕ ਅਫ਼ਸਰ, ਸਨੌਰ, ਸ਼੍ਰੀ ਮੁਕੇਸ਼ ਕੁਮਾਰ, ਐਸ.ਡੀ.ਓ, ਸ਼੍ਰੀ ਰਾਜੇਸ਼ ਕੁਮਾਰ, ਜੇ.ਈ, ਪਰਵਿੰਦਰ ਸਿੰਘ, ਜੇ.ਈ, ਜਸਵਿੰਦਰ ਸਿੰਘ, ਪੀ.ਓ, ਸ਼੍ਰੀ ਚਮਨਦੀਪ ਸਿੰਘ ਆਦਿ ਹੋਰ ਵਿਭਾਗਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ ।