go to login
post

Jasbeer Singh

(Chief Editor)

Patiala News

ਸਵ. ਗੌਰਵ ਗਾਬਾ ਜੀ ਦੀ ਨਿੱਘੀ ਯਾਦ ਵਿੱਚ ਮਾਨਵ ਸੇਵਾ ਉੱਤਮ ਸੇਵਾ ਵੱਲੋਂ ਲਗਾਇਆ ਜਾਵੇਗਾ 29- ਸਤੰਬਰ ਨੂੰ ਫਰੀ ਮੈਡੀਕਲ ਚ

post-img

ਸਵ. ਗੌਰਵ ਗਾਬਾ ਜੀ ਦੀ ਨਿੱਘੀ ਯਾਦ ਵਿੱਚ ਮਾਨਵ ਸੇਵਾ ਉੱਤਮ ਸੇਵਾ ਵੱਲੋਂ ਲਗਾਇਆ ਜਾਵੇਗਾ 29- ਸਤੰਬਰ ਨੂੰ ਫਰੀ ਮੈਡੀਕਲ ਚੈੱਕਅਪ ਅਤੇ ਖੂਨਦਾਨ ਕੈਂਪ : ਅੰਕੁਰ ਸਿੰਗਲਾ, ਵਿਕਾਸ ਮਿੱਤਲ ਨਾਭਾ, 18 ਸਤੰਬਰ () ਮਾਨਵ ਸੇਵਾ ਉੱਤਮ ਸੇਵਾ ਨਾਭਾ ਵੱਲੋਂ ਸਵ. ਗੌਰਵ ਗਾਬਾ ਜੀ (ਸਪੁੱਤਰ ਸ਼੍ਰੀ ਰਮੇਸ਼ ਗਾਬਾ ਸਮਾਜ ਸੇਵੀ) ਦੀ ਨਿੱਘੀ ਯਾਦ ਵਿੱਚ 2ਵਾਂ ਫ਼ਰੀ ਮੈਡੀਕਲ ਚੈੱਕਅਪ ਅਤੇ 14ਵਾਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਕੈਂਪ ਦੀ ਜਾਣਕਾਰੀ ਦਿੰਦਿਆ ਮੁੱਖ ਸੇਵਾਦਾਰ ਵਿਕਾਸ ਮਿੱਤਲ ਅਤੇ ਅੰਕੁਰ ਸਿੰਗਲਾ ਨੇ ਦੱਸਿਆ ਕਿ ਇਹ ਕੈਂਪ ਸੰਵਾਦ ਗਰੁੱਪ ਦੇ ਮੁੱਖੀ ਰਾਜੇਸ਼ ਢੀਂਗਰਾ ਨਾਭਾ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਕੈਂਪ ਸ਼੍ਰੀ ਹਨੁਮਾਨ ਮੰਦਿਰ ਬਠਿੰਡੀਆ ਮੁਹੱਲਾ ਨਾਭਾ ਵਿਖੇ, ਸਮਾਂ: ਸਵੇਰੇ 9.00 ਤੋਂ 2.00 ਵਜੇ ਤੱਕ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਪਹੁੰਚ ਰਹੇ ਡਾ ਅਨੂਮੇਹਾ ਭੱਲਾ (ਸ਼ੂਗਰ, ਬੀ.ਪੀ. ਅਤੇ ਦਿਲ ਦੇ ਰੋਗਾ ਦੇ ਮਾਹਿਰ), ਡਾ. ਏਕਤਾ (ਔਰਤ ਰੋਗਾ ਦੇ ਮਾਹਿਰ), ਡਾ. ਰਾਜਪਾਲ ਸਿੰਘ (ਅਪ੍ਰੇਸ਼ਨਾਂ ਦੇ ਮਾਹਿਰ), ਸ. ਹਰਦੀਪ ਸਿੰਘ ਰੰਧਾਵਾ (ਅੱਖਾਂ ਦੇ ਰੋਗਾ ਦੇ ਮਾਹਿਰ), ਡਾ. ਅਮਨਦੀਪ ਕੌਰ (ਆਯੂਰਵੈਦਿਕ ਦਵਾਈਆਂ ਦੇ ਮਾਹਿਰ) ਆਦਿ ਟੀਮ ਮਰੀਜ਼ਾਂ ਦਾ ਚੈੱਕ ਅਪ ਕਰਨਗੇ। ਉਨ੍ਹਾਂ ਕਿਹਾ ਕਿ ਇਸ ਕੈਂਪ ਦੌਰਾਨ ਲੋੜਵੰਦਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆ ਅਤੇ ਈ.ਸੀ.ਜੀ ਅਤੇ ਡਾਕਟਰ ਕੰਗ ਲੈਬਾਟਰੀਜ ਵਲੋਂ ਡਾਕਟਰ ਐਚ ਐਸ ਕੰਗ ਦੀ ਦੇਖ ਰੇਖ ਹੇਠ ਸ਼ੂਗਰ ਦੇ ਟੈਸਟ ਮੁਫ਼ਤ ਕੀਤੇ ਜਾਣਗੇ। ਇਸ ਮੌਕੇ ਵਿਕਾਸ ਮਿੱਤਲ, ਅੰਕੁਰ ਸਿੰਗਲਾ, ਕਮਲ ਗੋਇਲ, ਰਵਿੰਦਰ ਸਿੰਘ, ਸੁਨੀਲ ਗੁਪਤਾ, ਦੀਪਕ ਕੁਮਾਰ, ਵਰੁਣ ਸਿੰਗਲਾ, ਆਦਿ ਹਾਜ਼ਰ ਸਨ।

Related Post