post

Jasbeer Singh

(Chief Editor)

Latest update

ਟੀ20 ਵਿਸ਼ਵ ਕੱਪ: ਭਾਰਤ ਅਤੇ ਕੈਨੇਡਾ ਦੀ ਟੱਕਰ ਅੱਜ

post-img

ਟੀ20 ਵਿਸ਼ਵ ਕੱਪ ਦੇ ਆਪਣੇ ਆਖ਼ਰੀ ਗਰੁੱਪ ਏ ਮੈਚ ਵਿੱਚ ਸ਼ਨਿੱਚਰਵਾਰ ਨੂੰ ਇੱਥੇ ਭਾਰਤ ਜਦੋਂ ਕੈਨੇਡਾ ਦਾ ਸਾਹਮਣਾ ਕਰੇਗਾ ਤਾਂ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੇ ਪਿਛਲੇ ਕੁੱਝ ਮੈਚਾਂ ਵਿੱਚ ਘੱਟ ਸਕੋਰ ਉਸ ਲਈ ਫਿਕਰ ਦੀ ਗੱਲ ਹੋਵੇਗੀ। ਟੀਮ ਨੂੰ ਉਮੀਦ ਹੋਵੇਗੀ ਕਿ ਮੁਕਾਬਲੇ ਵਿੱਚ ਮੀਂਹ ਕਾਰਨ ਵਿਘਨ ਨਹੀਂ ਪਵੇਗਾ ਕਿਉਂਕਿ ਫਲੋਰਿਡਾ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਤਿੰਨ ਮੈਚਾਂ ਵਿੱਚ ਤਿੰਨ ਜਿੱਤਾਂ ਨਾਲ ਭਾਰਤ ਪਹਿਲਾਂ ਹੀ ਸੁਪਰ ਅੱਠ ਵਿੱਚ ਜਗ੍ਹਾ ਬਣਾ ਚੁੱਕਿਆ ਹੈ, ਜਿਸ ਦੇ ਸਾਰੇ ਮੁਕਾਬਲੇ ਵੈਸਟ ਇੰਡੀਜ਼ ਵਿੱਚ ਹੋਣਗੇ। ਆਈਪੀਐੱਲ ਵਿੱਚ ਰੌਇਲ ਚੈਲੰਜ਼ਰ ਬੰਗਲੂਰੂ ਤਰਫ਼ੋਂ 150 ਤੋਂ ਵੱਧ ਦੇ ਸਟਰਾਈਕ ਰੇਟ ਨਾਲ 700 ਤੋਂ ਵੱਧ ਦੌੜਾਂ ਬਣਾਉਣ ਮਗਰੋਂ ਕੋਹਲੀ ਟੀ20 ਵਿਸ਼ਵ ਕੱਪ ਵਿੱਚ ਆਇਆ ਸੀ ਪਰ ਸ਼ੁਰੂਆਤੀ ਮੁਕਾਬਲਿਆਂ ਵਿੱਚ ਚੰਗਾ ਪ੍ਰਦਰਸ਼ਨ ਕਰਨ ’ਚ ਨਾਕਾਮ ਰਿਹਾ। ਉਹ ਹੁਣ ਤਿੰਨ ਮੈਚਾਂ ਵਿੱਚ 1.66 ਔਸਤ ਨਾਲ ਪੰਜ ਹੀ ਦੌੜਾਂ ਬਣਾ ਸਕਿਆ ਹੈ, ਜਿਸ ’ਚ ਅਮਰੀਕਾ ਖ਼ਿਲਾਫ਼ ‘ਗੋਲਡਨ ਡੱਕ’ (ਪਹਿਲੀ ਗੇਂਦ ’ਤੇ ਖਾਤਾ ਖੋਲ੍ਹੇ ਬਿਨਾਂ ਆਊਟ ਹੋਣਾ) ਵੀ ਸ਼ਾਮਲ ਹੈ। ਉਮੀਦ ਹੈ ਕਿ ਉਹ ਇੱਕ ਵਾਰ ਫਿਰ ਆਈਸੀਸੀ ਮੁਕਾਬਲੇ ਵਿੱਚ ਚੰਗਾ ਪ੍ਰਦਰਸ਼ਨ ਕਰੇਗਾ, ਜੋ 13 ਸਾਲ ਬਾਅਦ ਭਾਰਤ ਲਈ ਇੱਕ ਹੋਰ ਆਈਸੀਸੀ ਖਿਤਾਬ ਜਿੱਤਣ ਦਾ ਉਸ ਦਾ ਸੰਭਾਵੀ ਆਖ਼ਰੀ ਮੌਕਾ ਹੈ।

Related Post