post

Jasbeer Singh

(Chief Editor)

Patiala News

ਟੈੱਕ ਮਹਿੰਦਰਾ ਸਮਾਰਟ ਅਕੈਡਮੀ ਫਾਰ ਹੈਲਥਕੇਅਰ ਵੱਲੋਂ ਅੰਤਰਰਾਸ਼ਟਰੀ ਮਹਿਲਾਂ ਦਿਵਸ ਮਨਾਇਆ

post-img

ਟੈੱਕ ਮਹਿੰਦਰਾ ਸਮਾਰਟ ਅਕੈਡਮੀ ਫਾਰ ਹੈਲਥਕੇਅਰ ਵੱਲੋਂ ਅੰਤਰਰਾਸ਼ਟਰੀ ਮਹਿਲਾਂ ਦਿਵਸ ਮਨਾਇਆ ਨਾਭਾ : ਟੈੱਕ ਮਹਿੰਦਰਾ ਸਮਾਰਟ ਅਕੈਡਮੀ ਫਾਰ ਹੈਲਥਕੇਅਰ, ਪਟਿਆਲਾ ਨੇ ਨਿਊ ਵੂਮੈਨ ਇੰਪਾਵਰਮੈਂਟ ਫਾਊਂਡੇਸ਼ਨ ਪਟਿਆਲਾ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਮਾਣ ਨਾਲ ਮਨਾਇਆ ਗਿਆ । ਇਸ ਸਮਾਗਮ ਦਾ ਮੁੱਖ ਵਿਸ਼ਾ ਔਰਤਾਂ ਨੂੰ ਉਨ੍ਹਾਂ ਦੀਆ ਸ਼ਕਤੀਆਂ, ਹੱਕਾਂ ਅਤੇ ਯੋਗਤਾਵਾਂ ਪ੍ਰਤੀ ਜਾਣੂ ਕਰਵਾਉਣਾ ਸੀ । ਇਸ ਸਮਾਗਮ ਦੌਰਾਨ ਮਹਿਲਾਵਾਂ ਲਈ ਟੈੱਕ ਮਹਿੰਦਰਾ ਫਾਊਂਡੇਸ਼ਨ ਵੱਲੋਂ ਮੋਟੀਵੇਸ਼ਨਲ ਸੈਸ਼ਨ ਅਤੇ ਪੈਨਲ ਚਰਚਾ ਆਯੋਜਿਤ ਕੀਤੀ ਗਈ । ਇਸ ਸਮਾਗਮ ਵਿੱਚ ਮਹਿਲਾਵਾਂ ਨੂੰ ਆਤਮ-ਵਿਸ਼ਵਾਸ ਵਧਾਉਣ, ਆਪਣੇ ਹੱਕਾਂ ਦੀ ਪਹਿਚਾਣ ਕਰਨ ਅਤੇ ਨਵੇਂ ਮੌਕੇ ਤਲਾਸ਼ਣ ਲਈ ਪ੍ਰੇਰਿਤ ਕੀਤਾਂ ਗਿਆ । ਇਸ ਮੌਕੇ ਤੇ ਟੈੱਕ ਮਹਿੰਦਰਾ ਸਮਾਰਟ ਅਕੈਡਮੀ ਦੇ ਸਟਾਫ ਵਲੋਂ ਆਏਂ ਹੋਏ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੀਆਂ ਸਾਰਿਆਂ ਨੂੰ ਮੁਬਾਰਕਾਂ ਦਿੱਤੀਆਂ ਕਿਹਾ ਕਿ ਅੱਜ ਦੀਆਂ ਲੜਕੀਆਂ-ਔਰਤਾਂ ਮਰਦਾਂ ਦੇ ਮੁਕਾਬਲੇ ਕਿਸੇ ਵੀ ਖੇਤਰ ਵਿਚ ਘੱਟ ਨਹੀਂ ਹਨ । ਮਹਿਲਾਵਾਂ ਹਰ ਵਰਗ ਵਿੱਚ ਅੱਗੇ ਹਨ। ਟੈੱਕ ਮਹਿੰਦਰਾ ਦੀਆਂ ਵਿਦਿਆਰਥਣਾਂ ਨੂੰ ਮੈਸੇਜ ਦਿੰਦਿਆਂ ਕਿਹਾ ਕਿ ਸਾਨੂੰ ਆਪਣੀ ਪ੍ਰਤਿਭਾ ਨੂੰ ਅੱਗੇ ਲਿਆਉਣਾ ਚਾਹੀਂਦਾ ਹੈ । ਕਿਹਾ ਕਿ ਸਾਡੇ ਦੇਸ਼ ਦੀ ਰਾਸ਼ਟਰਪਤੀ ਵੀ ਇੱਕ ਮਹਿਲਾਂ ਹਨ, ਜਿਵੇਂ ਕਿ ਪਟਿਆਲਾ ਦੇ ਡੀ. ਸੀ., ਏ. ਡੀ. ਸੀ. ਵੀ ਇੱਕ ਮਹਿਲਾਂ ਹੀ ਹਨ, ਸੋ ਲੜਕੀਆਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ । ਇਸ ਮੌਕੇ ਟੈੱਕ ਮਹਿੰਦਰਾ ਸਮਾਰਟ ਅਕੈਡਮੀ ਦਾ ਸਾਰਾ ਸਟਾਫ ਆਏਂ ਹੋਏ ਮੁੱਖ ਮਹਿਮਾਨ ਅਤੇ ਵਿਦਿਆਰਥੀ ਹਾਜ਼ਰ ਸਨ ।

Related Post