12 ਸਾਲਾ ਬੱਚੀ ਨਾਲ ਟੈਂਪੂ ਚਾਲਕ ਨੇ ਕੀਤਾ ਜਬਰ-ਜਨਾਹ
ਮਲੋਟ, 3 ਜੁਲਾਈ 2026 : ਮਲੋਟ (Malout) ਵਿਖੇ ਸਕੂਲ ਜਾਣ ਤੋਂ ਬਚਣ ਲਈ ਰਿਸ਼ਤੇਦਾਰ ਦੇ ਘਰ ਜਾ ਰਹੀ ਇਕ ਨਾਬਾਲਗ ਬੱਚੀ (Minor girl) ਨਾਲ ਟੈਂਪੂ ਚਾਲਕ ਵੱਲੋਂ ਜਬਰ-ਜਨਾਹ (Rape) 0ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ।
ਕੀ ਸੀ ਪੂਰਾ ਮਾਮਲਾ
ਜਾਣਕਾਰੀ ਅਨੁਸਾਰ ਛੁੱਟੀਆਂ ਮਗਰੋਂ ਸਕੂਲ ਖੁੱਲ੍ਹਣ `ਤੇ ਬੱਚੀ ਸਕੂਲ ਨਹੀਂ ਸੀ ਜਾਣਾ ਚਾਹੁੰਦੀ, ਜਿਸ ਕਾਰਨ ਉਸ ਨੇ ਨੇੜਲੇ ਪਿੰਡ `ਚ ਰਹਿੰਦੇ ਆਪਣੇ ਰਿਸ਼ਤੇਦਾਰ ਦੇ ਘਰ ਜਾਣ ਦੀ ਯੋਜਨਾ ਬਣਾਈ ਤਾਂ ਜੋ ਲੇਟ ਹੋਣ `ਤੇ ਉਸ ਨੂੰ ਸਕੂਲ ਨਾ ਜਾਣਾ ਪਵੇ । ਉੱਥੇ ਜਾਣ ਲਈ ਉਸ ਨੇ ਇਕ ਆਟੋ ਰਿਕਸ਼ਾ ਫੜ ਲਿਆ ਤੇ ਰਸਤੇ `ਚ ਬੱਚੀ ਰਿਸ਼ਤੇਦਾਰ ਦਾ ਘਰ ਭੁੱਲ ਗਈ, ਜਿਸ ਦਾ ਫਾਇਦਾ ਉਠਾਉਂਦਿਆਂ ਮੁਲਜ਼ਮ ਟੈਂਪੂ ਚਾਲਕ ਨੇ ਬੱਚੀ ਨੂੰ ਵਰਗਲਾ ਲਿਆ ਅਤੇ ਇਕ ਸੁੰਨਸਾਨ ਥਾਂ `ਤੇ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ ।
ਪੁਲਸ ਨੇ ਪਰਿਵਾਰ ਦੀ ਮਦਦ ਨਾਲ ਟੈਂਪੂ ਚਾਲਕ ਨੂੰ ਕੀਤਾ ਕਾਬੂ
ਬਦਹਵਾਸ ਹਾਲਤ `ਚ ਘਰ ਪਹੁੰਚੀ ਬੱਚੀ ਨੇ ਜਦੋਂ ਪਰਿਵਾਰ ਨੂੰ ਆਪਬੀਤੀ ਦੱਸੀ, ਤਾਂ ਉਨ੍ਹਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਅਤੇ ਖੁਦ ਵੀ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ । ਪਰਿਵਾਰ ਦੀ ਮਦਦ ਨਾਲ ਪੁਲਸ ਨੇ ਮੁਲਜ਼ਮ ਟੈਂਪੂ ਚਾਲਕ (Tempo driver) ਨੂੰ ਕਾਬੂ ਨੂੰ ਕਾਬੂ ਕਰ ਲਿਆ ਹੈ । ਫਿਲਹਾਲ ਪੀੜਤ ਬੱਚੀ ਨੂੰ ਮੈਡੀਕਲ ਜਾਂਚ ਲਈ ਸਰਕਾਰੀ ਹਸਪਤਾਲ ਭੇਜਿਆ ਗਿਆ ਹੈ ਅਤੇ ਪੁਲਸ ਨੇ ਮੁਲਜ਼ਮ ਖ਼ਿਲਾਫ ਮਾਮਲਾ ਦਰਜ (Case registered) ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
