post

Admin

(Chief Editor)

Punjab

ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਹੋਈ 6 ਗਵਾਹਾਂ ਦੀ ਗਵਾਹੀ ਦਰਜ

post-img

ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਹੋਈ 6 ਗਵਾਹਾਂ ਦੀ ਗਵਾਹੀ ਦਰਜ ਮਾਨਸਾ, 6 ਮਾਰਚ 2026 : ਪੰਜਾਬ ਦੇ ਚਰਚਿਤ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਅੱਜ ਮਾਨਯੋਗ ਅਦਾਲਤ ਵਿਚ ਹੋਈ ਸੁਣਵਾਈ ਦੌੌਰਾਨ 6 ਗਵਾਹਾਂ ਦੀ ਗਵਾਹੀ ਹੀ ਦਰਜ ਕੀਤੀ ਜਾ ਸਕੀ ਹੈ। ਕਿੰਨੇ ਗਵਾਹਾਂ ਨੂੰ ਬੁਲਾਇਆ ਗਿਆ ਸੀ ਸੈਸ਼ਨ ਅਦਦਾਲਤ ਵਿਚ ਮਿਲੀ ਜਾਣਕਾਰੀ ਮੁਤਾਬਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਮੁਕੱਦਮੇ ਦੀ ਸੁਣਵਾਈ ਹੁਣ ਤੇਜ਼ ਹੋ ਗਈ ਹੈ। ਅੱਜ ਸੈਸ਼ਨ ਅਦਾਲਤ ਵਿੱਚ ਸੁਣਵਾਈ ਹੋਈ, ਜਿੱਥੇ 20 ਗਵਾਹਾਂ ਨੂੰ ਸੁਣਵਾਈ ਲਈ ਬੁਲਾਇਆ ਗਿਆ । ਚੌਦਾਂ ਗਵਾਹ ਪੇਸ਼ ਹੋਏ, ਪਰ ਸਿਰਫ਼ ਛੇ ਗਵਾਹਾਂ ਦੀ ਗਵਾਹੀ ਦਰਜ ਕੀਤੀ ਗਈ । ਅੱਜ ਇਸ ਕੇਸ ਵਿੱਚ ਇੱਕ ਗਵਾਹ ਮੇਘਾ ਸਿੰਘ ਦੀ ਮੌਤ ਹੋ ਗਈ । ਅਦਾਲਤ ਨੇ ਅਗਲੀ ਸੁਣਵਾਈ 20 ਮਾਰਚ ਨੂੰ ਤੈਅ ਕੀਤੀ ਹੈ। ਅਦਾਲਤ ਨੇ ਦਿੱਤਾ ਸਰਕਾਰੀ ਵਕੀਲ ਨੂੰ ਪਟੀਸ਼ਨ ਦਾ ਜਵਾਬ ਦਾਇਰ ਕਰਨ ਦਾ ਹੁਕਮ ਅਨਮੋਲ ਬਿਸ਼ਨੋਈ ਦੇ ਵਕੀਲ ਨੇ ਸਿੱਧੂ ਮੂਸੇਵਾਲਾ ਕੇਸ ਵਿੱਚ ਅਨਮੋਲ ਬਿਸ਼ਨੋਈ ਨੂੰ ਪੰਜਾਬ ਹਵਾਲੇ ਕਰਨ ਦੀ ਬੇਨਤੀ ਕਰਦੇ ਹੋਏ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ । ਅਦਾਲਤ ਨੇ ਸਰਕਾਰੀ ਵਕੀਲ ਨੂੰ ਪਟੀਸ਼ਨ ਦਾ ਜਵਾਬ ਦਾਇਰ ਕਰਨ ਦਾ ਹੁਕਮ ਦਿੱਤਾ ਹੈ ।

Related Post

Instagram