
ਨੱਗਰ ਖੇੜਾ ਘਨੌਰ ਦੇ ਸਥਾਨ ਤੇ ਚੱਲ ਰਹਿਆ 5 ਰੋਜ਼ਾ ਮਹਾਂ ਯੱਗ ਸ਼ਰਧਾ ਪੂਰਵਕ ਹੋਇਆ ਸਪੰਨ

ਨੱਗਰ ਖੇੜਾ ਘਨੌਰ ਦੇ ਸਥਾਨ ਤੇ ਚੱਲ ਰਹਿਆ 5 ਰੋਜ਼ਾ ਮਹਾਂ ਯੱਗ ਸ਼ਰਧਾ ਪੂਰਵਕ ਹੋਇਆ ਸਪੰਨ - ਯੱਗ 'ਚ ਹਰ ਰੋਜ਼ ਹੁੰਦੀ ਸੀ ਪੁਜਾ, ਕੀਰਤਨ ਅਤੇ ਆਰਤੀ, ਹਜ਼ਾਰਾਂ ਭਗਤਾਂ ਨੇ ਲਵਾਈ ਹਾਜ਼ਰੀ ਘਨੌਰ , 7 ਅਪ੍ਰੈਲ : ਨਗਰ ਖੇੜਾ ਘਨੌਰ ਦੇ ਸਥਾਨ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਬੰਧਤ ਪ੍ਰਬੰਧਕਾਂ ਅਤੇ ਨੱਗਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪੰਜ ਰੋਜ਼ਾ ਮਹਾਂ ਯੱਗ ਕਰਵਾਇਆ ਗਿਆ।ਜਿਸ ਦੇ ਪਹਿਲੇ ਦਿਨ ਪੂਰੇ ਨਗਰ ਦੀ ਪਰਿਕਰਮਾ ਨਾਲ 51 ਮਹਿਲਾਵਾਂ ਵੱਲੋਂ ਕਲਸ ਯਾਤਰਾ ਕੱਢੀ ਗਈ, ਜਦੋਂ ਕਿ ਦੂਜੇ, ਤੀਜੇ ਅਤੇ ਚੌਥੇ ਦਿਨ ਉਕਤ ਸਥਾਨ ਤੇ ਸਵੇਰ ਸਮੇਂ ਹਰ ਰੋਜ਼ ਪੂਜਾ ਕੀਤੀ ਜਾਂਦੀ ਸੀ ਅਤੇ ਦੁਪਹਿਰ ਸਮੇਂ ਯੱਗ ਹੁੰਦਾ ਸੀ। ਜਦੋਂ ਕਿ ਦੁਪਹਿਰ ਬਾਅਦ ਤਿੰਨ ਵਜੇ ਹਰ ਰੋਜ਼ ਭਜਨ ਮੰਡਲੀ ਦੀਆਂ ਔਰਤਾਂ ਵੱਲੋਂ ਕੀਰਤਨ ਕੀਤਾ ਜਾਂਦਾ ਸੀ । ਸ਼ਾਮ 7 ਵਜੇ ਆਰਤੀ ਕੀਤੀ ਜਾਂਦੀ ਰਹੀ । ਉਕਤ ਸਥਾਨ ਤੇ ਚੱਲ ਰਹੇ ਯੱਗ ਦੇ ਤੀਸਰੇ ਦਿਨ ਪ੍ਰਿਆਗ ਰਾਜ ਗਿਰੀ ਬਠੌਣੀਆਂ, ਧਨਰਾਜ ਗਿਰੀ ਕਰਨਾਲ ਵਾਲਿਆਂ ਨੇ ਸ਼ਿਰਕਤ ਕੀਤੀ । ਜਦੋਂ ਕਿ ਚੌਥੇ ਦਿਨ ਵਿਕਾਸ ਸ਼ਰਮਾ ਵਿੱਕੀ ਭਾਰਤੀ ਜਨਤਾ ਪਾਰਟੀ ਇੰਚਾਰਜ ਘਨੌਰ, ਬਲਾਕ ਪ੍ਰਧਾਨ ਅਸ਼ਵਨੀ ਕੁਮਾਰ ਸਨੌਲੀਆ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਪੰਮਾ ਨੇ ਉਕਤ ਸਥਾਨ ਤੇ ਹਾਜ਼ਰੀ ਲਵਾਈ । ਅਖੀਰਲੇ ਪੰਜਵੇਂ ਦਿਨ ਮਹਾਂ ਯੱਗ ਦੀ ਪੂਰਨ ਅਹੌਤੀ ਮੌਕੇ ਸਵੇਰ ਸਮੇਂ ਪੁਜਾ ਕੀਤੀ ਗਈ ਅਤੇ ਲਗਭਗ 12 ਵਜੇ ਦੇ ਕਰੀਬ ਯੱਗ ਸਮਾਪਤੀ ਕਰਵਾਈ ਗਈ, ਜਿਸ ਵਿੱਚ ਹਲਕਾ ਵਿਧਾਇਕ ਗੁਰਲਾਲ ਘਨੌਰ ਦੀ ਸੁਪਤਨੀ ਬੀਬੀ ਸ਼ਮਿੰਦਰ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਨਾਲ ਨਗਰ ਪੰਚਾਇਤ ਘਨੌਰ ਦੀ ਪ੍ਰਧਾਨ ਮਨਦੀਪ ਕੌਰ ਸਿੱਧੂ ਅਤੇ ਕੌਂਸਲਰ ਵੀ ਸ਼ਾਮਿਲ ਹੋਏ । ਇਹ ਪੰਜ ਰੋਜ਼ਾ ਯੱਗ ਪੰਡਿਤ ਅਚਾਰੀਆ ਰਾਜੇਂਦਰ ਸ਼ਾਸਤਰੀ ਉਲਾਣੇ ਵਾਲੇ, ਪੰਡਿਤ ਸੁਰਿੰਦਰ ਸ਼ਾਸਤਰੀ ਰਾਠੀਆਂ ਵਾਲੇ, ਪੰਡਿਤ ਅਸ਼ੋਕ ਸ਼ਾਸਤਰੀ ਉਲਾਣੇ ਵਾਲੇ, ਪੰਡਿਤ ਰਾਮ ਲਾਲ ਬਠੌਣੀਆਂ, ਪੰਡਿਤ ਦਿਨੇਸ਼ ਖਾਟੂ ਸ਼ਾਮ ਮੰਦਿਰ ਘਨੌਰ ਵੱਲੋਂ ਪੂਰਨ ਕੀਤਾ ਗਿਆ । ਇਸ ਮੌਕੇ ਸੰਗਤ ਲਈ ਛੋਲੇ ਪੂੜੀਆਂ, ਖੀਰ ਅਤੇ ਮਿੱਠੇ ਚੌਲਾਂ ਦਾ ਲੰਗਰ ਅਤੁੱਟ ਵਰਤਾਇਆ ਗਿਆ । ਇਸ ਮੌਕੇ ਸ਼ੰਟੀ ਸ਼ਰਮਾ, ਬੰਟੀ ਸ਼ਰਮਾ, ਸੋਰਵ ਸ਼ਰਮਾ, ਰਿਸ਼ੀ ਧੀਮਾਨ, ਅਰੁਣ ਧੀਮਾਨ, ਰਵੀ ਕੁਮਾਰ ਠਾਕੁਰ, ਰਿਸ਼ੂ ਕੁਮਾਰ, ਨਿਪੁੰਨ ਬਾਂਸਲ, ਸਤੀਸ਼ ਕੁਮਾਰ, ਸੱਤਿਆ ਨਰਾਇਣ ਸ਼ਰਮਾ, ਮਨਦੀਪ ਸਿੰਘ, ਅਭੀ ਪੰਡੀਰ, ਵਿੱਕੀ ਕੁਮਾਰ ਮਨੀ ਮਹਿਰਾ, ਸੁਰਿੰਦਰ ਸ਼ਰਮਾਂ, ਰਾਮ ਕੁਮਾਰ, ਸਾਧੂ ਮਨੀਮ ਸਮੇਤ ਵੱਡੀ ਗਿਣਤੀ ਸ਼ਰਧਾਲੂਆਂ ਨੇ ਹਾਜ਼ਰੀ ਲਵਾਈ ।