ਰਾਜਪੂਰਾ ਰੇਲਵੇ ਲਾਈਨ ਤੇ ਹੋਏ ਧਮਾਕੇ ਦੇ ਮੁਲਜ਼ਮ ਦੀ ਹੋਈ ਪਹਿਚਾਣ ਰਾਜਪੁਰਾ, 28 ਅਪ੍ਰੈਲ 2026 : ਪੰਜਾਬ ਦੇ ਸ਼ਹਿਰ ਰਾਜਪੁਰਾ ਵਿਖੇ ਬੀਤੀ ਰਾਤ ਰੇਲਵੇ ਸਟੇਸ਼ਨ ਨੇੜੇ ਰੇਲਵੇ ਲਾਈਨ ਤੇ ਹੋੋਏ ਧਮਾਕੇ ਦੇ ਵਿਚ ਕੌਣ ਸ਼ਾਮਲ ਸੀ ਸਬੰਧੀ ਸ਼ਨਾਖਤ ਹੋਣ ਬਾਰ ਸਮਾਚਾਰ ਮਿਲਿਆ ਹੈ। ਕੌਣ ਹੈ ਇਹ ਵਿਅਕਤੀ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਜੋ ਰਾਜਪੁਰਾ ਰੇਲਵੇ ਲਾਈਨ ਤੇ ਧਮਾਕਾ ਹੋਇਆ ਸੀ ਦੇ ਮਾਮਲੇ ਵਿਚ ਧਮਾਕਾ ਕਰਨ ਵਿਚ ਸ਼ਾਮਲ ਮੁੱਖ ਮੁਲਜਮ ਦੀ ਪਛਾਣ ਹੋ ਚੁੱਕੀ ਹੈ ਸਬੰਧੀ ਪਤਾ ਚੱਲਿਆ ਹੈ। ਜਾਣਕਾਰੀ ਮੁਤਾਬਕ ਮੁਲਜਮ ਦੀ ਪਛਾਣ ਨਿਹੰਗ ਜਗਰੂਪ ਸਿੰਘ ਪਿਤਾ ਦਾ ਨਾਮ ਲਖਵਿੰਦਰ ਸਿੰਘ, ਵਾਸੀ ਪੰਜਵੜ ਤਰਨ ਤਾਰਨ ਵਜੋਂ ਹੋਈ ਹੈ ।
