 
                                              
                              ਅੰਮ੍ਰਿਤਸਰ ਅੰਡਰ-19 ਟੀਮ ਨੇ ਪੰਜਾਬ ਰਾਜ ਅੰਤਰ ਜ਼ਿਲ੍ਹਾ ਅੰਡਰ-19 ਟੂਰਨਾਮੈਂਟ ਦਾ ਲੀਗ ਮੈਚ ਸ੍ਰੀ ਮੁਕਤਸਰ ਸਾਹਿਬ ਨੂੰ ਇੱਕ ਪਾਰੀ ਅਤੇ 97 ਦੌੜਾਂ ਨਾਲ ਹਰਾ ਕੇ ਜਿੱਤ ਲਿਆ। ਸ੍ਰੀ ਮੁਕਤਸਰ ਸਾਹਿਬ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਸ੍ਰੀ ਮੁਕਤਸਰ ਸਾਹਿਬ ਦਾ ਸਕੋਰ 138 ਦੌੜਾਂ ’ਤੇ ਆਲ ਆਊਟ ਹੋ ਗਿਆ। ਕਰਨਵੀਰ ਨੇ 28 ਦੌੜਾਂ ਬਣਾਈਆਂ, ਅਵਿਰਾਜ ਸਿੰਘ ਨੇ 49 ਦੌੜਾਂ ਦੇ ਕੇ 7 ਵਿਕਟਾਂ ਲਈਆਂ ਜਿਸ ਦੇ ਜਵਾਬ ’ਚ ਅੰਮ੍ਰਿਤਸਰ ਨੇ 6 ਵਿਕਟਾਂ ਉੱਤੇ 376 ਦੌੜਾਂ ਬਣਾਈਆਂ। ਵਰਿੰਦਰ ਸਿੰਘ ਲੋਹਟ ਨੇ 203 ਦੌੜਾਂ ਅਤੇ ਤਰਨਵੀਰ ਕੰਬੋਜ ਨੇ 44 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਦੂਜੀ ਪਾਰੀ ਵਿੱਚ ਸ੍ਰੀ ਮੁਕਤਸਰ ਸਾਹਿਬ ਨੇ 141 ਦੌੜਾਂ ’ਤੇ ਆਲ ਆਊਟ ਕੀਤਾ। ਅੰਮ੍ਰਿਤਸਰ ਨੇ ਇਹ ਮੈਚ ਇੱਕ ਪਾਰੀ ਅਤੇ 97 ਦੌੜਾਂ ਨਾਲ ਜਿੱਤ ਲਿਆ। ਇਸ ਮੌਕੇ ਡੀਸੀ-ਕਮ-ਪ੍ਰਧਾਨ ਏ.ਜੀ.ਏ ਘਨਸ਼ਾਮ ਥੋਰੀ ਦੀ ਸਰਪ੍ਰਸਤੀ ਹੇਠ ਅਰਸ਼ਦੀਪ ਸਿੰਘ ਲੋਬਾਣਾ ਆਰ.ਟੀ.ਓ ਅੰਮ੍ਰਿਤਸਰ ਕਮ-ਮੀਤ ਪ੍ਰਧਾਨ ਏ.ਜੀ.ਏ ਅਤੇ ਇੰਦਰਜੀਤ ਸਿੰਘ ਬਾਜਵਾ ਹਨੀ ਸਕੱਤਰ ਏ.ਜੀ.ਏ ਨੇ ਟੀਮ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                           
                                          
 
                      
                      
                      
                      
                     